Singh Sabha-U.S.A.
Stories
STRANGE WAYS OF TEACHING

Prof. Raja Singh

 

 “Mardana,  today  we shall be leaving for Talwandi…….but I wish to go to Duni Chand’s house…….he was asking……..” said Guru Nanak.

“Yes,  yes…..he  gave me the directions,  we will find out…”was Mardana’s response ……picking up their belonging………soon they reached Duni Chand’s house.

“Wow! ……..it ‘s ……like a palace……..!....but  what for so many flags?”  an impatient look and quesion by Mardana

“Let us go in….will ask  Duni Chand…..” Guru Nanak was telling when  they found Duni Chand rushing towards them with folded hands.

“Oh! Great men…….you  are really great….  I feel your gracious presence here has made  my house …. a temple……………(calling his wife)….come….see …..the godly people I told you, are here………..we are so fortunate” Duni Chand virtually jumping.

                  “ਅੱਜ ਅਸੀਂ ਤਲਵੰਡੀ ਜਾਣੈ, ਪਰ ਮੈਂ ਜੱਣ ਤੋਂ ਪਹਿਲਾਂ ਦੁਨੀ ਚੰਦ ਦੇ ਘਰ ਜਾਣਾ ਚਾਹੁੰਦਾ ਹਾਂ, ਉਹ ਕਹਿ ਰਿਹਾ ਸੀ ਪਈ ਮਿਲ ਕੇ ਜਾਇਓ,” ਗੁਰੂ ਨਾਨਕ ਸਾਹਿਬ ਨੇ ਕਿਹਾ ।

                  ਮਰਦਾਨਾ ਝੱਟ ਬੋਲਿਆ, “ਹਾਂ …ਉਸ ਨੇ ਮੈਨੂੰ ਰਸਤਾ ਵੀ ਸਮਝਾਇਆ ਸੀ ।

                  ਸਮਾਨ ਚੁਕਿਆ ਤੇ ਦੋਨੋ ਤੁਰ ਪਏ। ਥੋੜੀ ਦੇਰ ਬਾਅਦ ਉਹ ਇਕ ਆਲੀਸ਼ਾਨ ਬੰਗਲੇ ਅਗੇ ਖੜੇ ਸਨ ।

                  ਵਾਹ! ਕਿਆ ਸੁੰਦਰ ਮਹਿਲ ਹੈ………ਪਰ ਇਹ ਐਨੇ ਝੰਡੇ ਕਿਉਂ ਲਗੇ ਨੇ……?  ਮਰਦਾਨੇ ਨੇ ਬੜੀ ਹੈਰਾਨੀ ਨਾਲ ਪੁਛਿਆ ।

                  “ਚਲੋ ਅੰਦਰ ਚਲੀਏ…ਦੁਨੀ ਚੰਦ ਨੂੰ ਈ ਪੁਛਦੇ ਆਂ……” ਗੁਰੁ ਜੀ ਕੁਝ ਕਹਿਣ ਈ ਲਗੇ ਸੀ ਤੱ ਅੰਦਰੋਂ ਦੋਨੋ ਹੱਥ ਜੋੜੀ  ਦੁਨੀ ਚੰਦ ਉਹਨਾਂ ਵਲ ਦੌੜਿਆ,

                  “ਓ ……ਤੁਸੀਂ ਧੰਨ ਓ…ਧੰਨ ਓ…………ਤੁਹਾਡੇ ਆਉਣ ਨਾਲ ਲਗਦੈ ਮੇਰਾ ਘਰ ਪਵਿਤਰ ਹੋ ਗਿਐ…………ਮੈਂ ਕਿਹਾ ਜੀ ਬਾਹਰ ਦੇਖੋ ਕੌਣ ਆਇਆ ਹੈ …(ਆਪਣੀ ਪਤਨੀ ਨੂੰ ਬੁਲਾਉਂਦਾ ਹੋਇਆ)…ਦੇਖ ਰੱਬ ਦੇ ਭਗਤ……ਬਖਸ਼ੀਆਂ ਰੂਹਾਂ ਜਿਹਨਾਂ ਬਾਰੇ ਮੈਂ ਤੈਨ ਦਸਿਆ ਸੀ………ਇਹਨਾਂ ਦੇ ਬਚਨ ਸੁਣ ਕੇ ਮੈਨੂੰ ਮੇਰੀਆਂ ਕਮਜ਼ੋਰੀਆਂ, ਤੇ ਜੋ ਭਰਮ ਅਸੀਂ ਸਾਰੀ ਉਮਰ ਕਰਦੇ ਰਹੇ………ਦੂਰ ਹੋ ਗਏ……ਪਖੰਡਾਂ ਤੋਂ ਛੁਟਕਾਰਾ ਮਿਲ ਗਿਅ……।ਕਿਨੇ ਖੁਸ਼ਕਿਸਮਤ ਹਾਂ ਅਸੀਂ। ਖੁਸ਼ੀ ਨਾਲ ਤਾਂ ਦੋਨੋ ਜਿਵੇਂ ਠੱਪਣ ਈ ਲਗੇ ।

 


Meeting With Duni Chand

Prof. Raja Singh

 

“Duni Chand, you know we are proceeding to Talwandi immediately…..just came to keep up my words…………to stop at your place….but ….tell me one thing why so many flags over your place” Guru Nanak asked  to find an answer for Mardana’s query.

“God has given me so much of wealth…..each flag  represents  one million….with His blessings I am the richest person of this town,” replied Duni Chand.

“That ‘s nice……how much time do you devote in Sangat and for prayers?” was the question from Guru Nanak.

Duni Chand, “I always cherish for that….but…my engagements towards my farms, business….and my other social activities….I seldom find time……truthfully speaking……….. I am awfully busy in  managing my affairs…….”

“Okay…okay….now we take leave……(giving a needle to Duni Chand)…keep this needle…..will take from you in the other world” Guru Nanak stood up while doing all this. 

“Yes, yes…(taking the needle) a smiling Duni Chand took the needle,  and his wife atonce whispered something in his ear prompting  Duni Chand, “O! Great man, please take your needle back……..I could not foresee……how can I take anything to the other world………when someone dies, cannot carry any thing……even this body, when I die would be cremated…..how would?......how would…?........I take this needle of yours…”

“If one cannot take even a needle while  leaving this world, then why people are  mad collecting riches ……even not caring our duties towards God who gave us this human form, all the comforts…..why not to thank Him with every breath…..” Guru Nanak addressing all the present there.

Q 1. What does the flags represent?

Q 2. Why Duni Chand retruned the needle to Guru Nanak?

                  ਦੁਨੀ ਚੰਦ ਨਾਲ ਮੁਲਾਕਾਤ

 

                  “ਦੁਨੀ ਚੰਦ, ਤੈਨੂੰ ਪਤਾ ਈ ਏ ਅਸੀਂ ਤਲਵੰਡੀ ਜਾ ਰਹੇ ਹਾਂ…ਸਿਰਫ਼ ਆਪਣਾ ਬਚਨ ਪੂਰਾ ਕਰਨ ਲਈ ਤੈਨੂੰ ਮਿਲਣ ਆਏ ਹਾਂ……ਹਾਂ ਇਕ ਗਲ ਸਾਨੂੰ ਦਸ  ਪਈ ਆਹ ਐਨੇ ਵੜੇ ਜੰਡੇ ਕਿਉਂ ਲਾਏ ਨੀ……” ਗੁਰੂ ਸਾਹਿਬ ਮਰਦਾਨੇ ਦੇ ਕੀਤੇ ਹੋਏ ਸਵਾਲ ਦਾ ਜੁਆਬ ਦੁਨੀ ਚੰਦ ਦੇ ਮੂੰਹੋਂ ਸੁਣਨਾ ਚਾਹੁੰਦੇ ਸਨ ।

                  “ਵਾਹਿਗੁਰੂ ਨੇ ਸਾਨੂੰ ਬਹੁਤ ਕੁਝ ਦਿਤਾ ਹੈ……ਜਦ ਵੀ ਦਸ ਲੱਖ ਰੁਪੈ ਜੁੜਦੇ ਹਨ ਤਾਂ ਮੈਂ ਇਕ ਝੰਡਾ ਗਡ ਦਿੰਦਾ ਹਾਂ…ਰੱਬ ਦੀ ਕਿਰਪਾ ਨਾਲ ਮੈਂ ਇਲਾਕੇ ਵਿੱਚ ਸੱਭ ਤੋਂ ਅਮੀਰ ਆਦਮੀ ਹਾਂ,” ਦੁਨੀ ਚੰਦ ਬੜੀ ਖੁਸ਼ੀ ਨਾਲ ਦਸ ਰਿਹਾ ਸੀ ।

                  ਗੁਰੂੁ ਸਾਹਿਬ, “ਇਹ ਤਾਂ ਠੀਕ ਹੈ…ਦਸ ਪਈ ਰੋਜ਼ਾਨਾ ਨਾਮ ਸਿਮਰਨ ਵਿੱਚ ਕਿਤਨਾ ਸਮਾਂ ਲਗਾਉਂਦਾ ਹੈਂ?”

                  ਥੋੜਾ ਚੁਪ ਜਿਹਾ ਹੋ ਕੇ ਬੋਲਿਆ, “ਮੇਰਾ ਮੰਨ ਵੀ ਹਰ ਵੇਲੇ ਕਰਦੈ ਪਈ ਪ੍ਰਭੂ ਨਾਮ ਵਿੱਚ ਜੁੜਿਆ ਕਰਾਂ  ………ਪਰ ਕਰਾਂ ਕੀ ਕੰਮ ਕਾਜ ਬੜਾ ਜਿ਼ਆਦਾ ਏ………ਸਮਾਜਿਕ ਜਿ਼ਮੇਵਾਰੀਆਂ ਵੀ ਬਹੁਤ ਨੇ………ਇਸ ਪਾਸੇ ਸਮਾਂ ਈ ਨਹੀਂ ਕਢ ਸਕਦਾ……ਸਚਾਈ ਤਾਂ ਇਹ ਹੈ ਕਿ ਇਤਨੀ ਮਸਰੂਫ਼ੀਅਤ ਵਿਚੋਂ ਸੰਗਤ ਕਰਨ ਦਾ ਸਮਾਂ ਘੱਟ ਈ ਮਿਲਦੈ …”

                                          ਗੁਰੂੁ ਸਾਹਿਬ, ਚਲੋ ਠੀਕ ਹੈ……ਅਸੀਂ ਫਿਰ ਚਲਦੇ ਆਂ।(ਦੁਨੀ ਚੰਦ ਨੂੰ ਇਕ ਸੂਈ

                                          ਪਕੜਾਉਂਦੇ ਬੋਲੇ)………ਆਹ ਸਾਡੀ ਸੂਈ ਰੱਖ  ਲੈ…ਅਗਲੇ ਲੋਕ ਵਿਚ ਤੇਰੇ ਕੋਲੋਂ ਲੈ

                                          ਲਵਾਂਗੇ” ਕਹਿੰਦਿਆਂ ਕਹਿੰਦਿਆਂ ਉਠ ਖੜੇ ਹੋਏ ।

                  “ਠੀਕ ਹੈ ਜੀ” ਹਸਦੇ ਹਸਦੇ ਦੁਨੀ ਚੰਦ ਨੇ ਤਾਂ ਸੂਈ ਪਕੜ ਲਈ , ਪਰ ਉਸਦੀ ਪਤਨੀ ਨੇ ਉਸ ਦੇ ਕੰਨ ਵਿਚ ਕੁਝ ਕਿਹਾ ਤੇ ਉਹ ਝੱਟ ਬੋਲ ਉਠਿਆ,

                  “ਓ ਭਲੇ ਪੁਰਸ਼ੋ……ਆਪਣੀ ਸੂਈ ਵਾਪਸ ਲੈ ਲਓ…ਮੈਂ ਤਾਂ ਪਹਿਲਾਂ ਸੋਚਿਆ ਈ ਨਹੀਂ, ਭਲਾ ਅਗਲੇ ਜਹਾਨ ਕਿਹੜੀ ਚੀਜ਼ ਨਾਲ ਜਾ ਸਕਦੀ ਏ……ਜਦ ਇਨਸਾਨ ਮਰ ਜਾਂਦੈ ਤਾਂ ਨਾਲ ਤਾਂ ਕੁਝ ਵੀ ਨਹੀਂ ਜਾ ਸਕਦਾ…ਇਹ ਸਰੀਰ ਵੀ ਨਾਲ ਨਹੀਂ ਜਾਂਦਾ…… ਤਾਂ… ਮੈਂ ਤੁਹਾਡੀ ਅਮਾਨਤ ਨਾਲ ਕਿਵੇਂ ਲੈ ਕੇ ਜਾਵਾਂਗਾ ।”

                  “ਜੇ ਇਕ ਸੂਈ ਵੀ ਨਾਲ ਨਹੀਂ ਜਾਣੀ ਤਾਂ ਦੁਨੀਆਂ ਪੈਸੇ ਇਕੱਠੇ ਕਰਨ ਵਿਚ ਇਤਨੀ ਕਿਉਂ ਕਮਲੀ ਹੋਈ ਫਿਰਦੀ ਏ………ਇਥੋਂ ਤਕ ਕਿ ਰੱਬ ਦਾ ਨਾਂ ਲੈਣ ਦਾ ਸਮਾਂ ਵੀ ਨਹੀਂ ਕਢਦੇ, ਜਿਸਨੇ ਸਭ ਕੁਝ ਸਾਨੂੰ ਦਿਤਾ ਹੈ………ਸਭ ਸੁਖ ਦਿਤੇ ਹਨ……ਕਿਅੁਂ ਨਹੀਨ ਉਸ ਦਾ ਸੁਆਸ ਸੁਆਸ ਧੰਨਵਾਦ ਕਰਦੇ …?” ਗੁਰੂ ਸਾਹਿਬ ਦੇ ਇਹ ਬਚਨ ਸੁਣ ਕੇ ਸਾਰੇ ਚੁਪ ਕਰ ਗਏ ।

                  ਸਵਾਲ 1- ਝੰਡੇ ਕਿਉਂ ਲਗਾਏ ਹੋਏ ਸਨ ?

                  ਸਵਾਲ 2- ਦੁਨੀ ਚੰਦ ਨੇ ਸੂਈ ਕਿਉਂ ਮੋੜ ਦਿਤੀ ?


BLESSINGS FROM PARENTS

Prof. Raja Singh

 

Their next stoppage was Talwandi, the native village.  . Guru Nanak’s parents, family members all are happy to see him. 

Nanak unfolds his plans,

 “Mankind is suffering at the hands of political leaders and religious preachers. Kings are exploiting the subject and priests are throwing them to dark ditch of rituals, superstitions…..making people feel that all this is only ‘Dharma’ …..the qazi….the judge are not true to their duties towards common man….they too have become puppets at the hands  of the rulers……. I must guide them, enlighten them about their rights and duties. This is not an easy job, it may take whole of my life, but I must spread the message of God, the message of truth” Nanak continued telling his mother and father……………… “God has gifted us this human life, which is superb, it is not simply to eat, drink, take care of own family members………….. we must realize our duties towards others in the Society who need our help……………  in my mission, please co-operate me……….. you have to take care of yourselves as well as my family as well- my wife, my two sons…………. Till the time I am away for this noble cause, you have this added responsibility”

The parents though concerned about their son going away for a long time, but are happy with his mission, happy to feel Nanak………… so caring for the sufferers. They consented to this proposal of Nanak.

Guru Nanak takes leave and is set out for a great mission

Q 1 What was the mission of Guru Nanak?



                                    ਉਹਨਾਂ ਦਾ ਅਗਲਾ ਪੜਾਅ ਤਲਵੰਡੀ ਸੀ । ਨਾਨਕ ਜੀ ਦੇ ਪ੍ਰੀਵਾਰ ਦੇ ਮੈਂਬਰ, ਮਾਤਾ-ਪਿਤਾ ਉਨਾਂ ਨੂੰ ਮਿਲ ਕੇ ਸਾਰੇ ਬੜੇ ਖੁਸ਼ ਹੁੰਦੇ ਹਨ । ਨਾਨਕ ਜੀ ਆਪਣੇ ਦਿਲ ਦੀ ਗਲ ਖੋਹਲਦੇ ਹਨ:-

                  “ਸਿਆਸੀ ਲੀਡਰਾਂ ਤੇ ਧਾਰਮਿਕ ਆਗੂਆਂ ਹੱਥੋਂ ਜਨਤਾ ਬੜੀ ਦੁਖੀ ਏ…। ਰਾਜੇ ਪਰਜਾ ਨੂੰ ਸਤੱ ਰਹੇ ਨੇ ਤੇ ਪੁਜੱਰੀ ਸ਼੍ਰੇਣੀ ਲੋਕਾਂ ਨੂੰ ਵਹਿਮਾਂ ਭਰਮਾਂ ਦੀ ਖੱਡ ਵਿਚ ਸੁਟ ਰਹੀ ਏ…ਉਹ ਲੋਕ ਇਸੇ ਨੂੰ ਹੀ ਧਰਮ ਸਮਝ ਰਹੇ ਨੇ…ਕਾਜ਼ੀ ਨਿਆਂ ਨਹੀਂ ਕਰ ਰਿਹਾ……ਸਭ ਹਾਕਮਾਂ ਦੇ ਝੋਲੀ ਚੁਕ ਬਣੇ ਪਏ ਨੇ……।ਮੈਨ ਜਾ ਕੇ ਲੋਕਾਂ ਨੂੰ ਉਹਨਾਂ ਦੇ ਫ਼ਰਜ਼ ਤੇ ਜਿ਼ਮੇਵਾਰੀਆਂ ਸਮਝਾਵਾਂਗਾ……ਇਹ ਕੋਈ ਸੌਖਾ ਕੰਮ ਨਹੀਨ…।।ਸਾਰੀ ਉਮਰ ਵੀ ਲਗ ਸਕਦੀ ਏ…ਪਰ ਮੈਂ ਰੱਬੀ ਸੱਚ ਦਾ ਸੰਦੇਸ਼ ਜ਼ਰੂਰ ਲੋਕਾਂ ਤਕ ਪੁਚਾਉਣਾ ਏ……ਮੈਨੂੰ ਤੁਹਾਡੀ ਮਦਦ ਦੀ ਲੋ ੜ ਏ……ਮੈਂ ਤੁਹਾਡੀ ਸੇਵਾ ਕਰਨੀ ਸੀ ਪਰ ੱਿਸ ਨੇਕ ਕੰਮ ਲਈ ਸਗੋਂ ਤੁਹਾਡੇ ਅਗੇ ਬੇਨਤੀ ਹੈ ਕਿ ਮੇਰੀਆਂ ਪਰਿਵਾਰਕ ਜਿ਼ਮੇਵਾਰੀਆਂ ਵੀ ਤੁਹਾਨੂੰ ਹੀ ਸੰਭਾਲਣੀਆਂ ਪੈਣਗੀਆਂ।”

                  ਪਰਿਵਾਰਕ ਮੈਂਬਰਾਂ ਨੂੰ ਨਾਨਕ ਜੀ ਦੀ ਜੁਦਾਈ ਦਾ ਫਿ਼ਕਰ ਏ ਪਰ ਇਸ ਨੇਕ ਕੰਮ ਲਈ ਉਹਨਾਂ ਮਨਜ਼ੂਰੀ ਦੇ ਦਿਤੀ. ਇਕ ਗਲ ਦੀ ਉਹਨਾ ਨੂੰ ਖੁਸ਼ੀ ਸੀ ਕਿ ਨਾਨਕ ਜੀ ਨੂੰ ਦੁਖੀਆਂ ਦਾ ਦੁਖ ਕਿਤਨਾ ਦੁਖਾ ਰਿਹਾ ਏ ।

                  ਗੁਰੁ ਜੀ ਪਰਿਵਾਰ ਤੋਂ ਛੁਟੀ ਲੈ ਕੇ ਆਪਣੀ ਮੰਜ਼ਲ ਵਲ ਤੁਰ ਪੈਂਦੇ ਹਨ ।

                  ਸਵਾਲ- ਗੁਰ ਜੀ ਦਾ ਕੀ ਮਿਸ਼ਨ ਸੀ ?



The Honest living

Prof. Raja Singh

 

 

Your browser may not support display of this image.
 

“Where are we going?” Bhai Mardana asked Guru Nanak.

“Mardana, we have reached Saidpur, we  shall stay here for some days and meet people of this town”  Guruji told.

Both reached a small house, knocked the door to be greeted by a simple but cheerful man. When he came to know that Guru Nanak has come to his house, his joy knew no bounds.   calling his wife, “Look….Look…Guru Nanak has come…………………I am so fortunate………….”

Bhai Lalo made Guruji sit on a Charpai  (bed)………served water and then Langar (lunch) which his wife prepared.  Guru Nanak and Mardana ate roti (bread) and saag , though coarse and simple, but they enjoyed it with a great taste. 

Bhai Lalo was a carpenter who could hardly make both ends meet, but was very honest, soft spoken,  though poor but still loved to serve others with whatever he could.

Two days passed.  Bhai Lalo, his wife would listen to Guru Jee’s sermons.  Mardana would play Rebab while Guru Nanak sang.  This happened many times a day when Guru Nanak would  say, “Mardana……tune up your Rebab, Waheguru (God) has sent his words (Bani). ……then Guruji would record in a book whatever he sang.”

The news spread in the town that a noble person has come to stay with Bhai Lalo,

“What a great personality!  We have never seen such a person, his voice is so sweet, we wish ………..he should go on talking ……………so interesting to listen  his sermons….see …..so humble, staying at a poor man’s house”  people of the town talking

Q 1. Why Guru Nanak decided to stay at the house of poor



                                    ਨੇਕ ਕਮਾਈ


                  ਅਸੀਂ ਕਿਥੇ ਜਾ ਰਹੇ ਹਾਂ?” ਮਰਦਾਨੇ ਨੇ ਜਦ ਪੁਛਿਆ ਤਾਂ ਗੁਰੂ ਜੀ ਬੋਲੇ,

                  “ਅਸੀਂ ਸੈਦਪੁਰ ਪੁਜ ਗਏ ਹਾਂ……ਇਥੇ ਕੁਝ ਦਿਨ ਠਹਿਰਾਂਗੇ ਤੇ ਇਥੋਂ ਦੇ ਲੋਕਾਂ ਨੂੰ ਮਿਲਾਂਗੇ”।

                  ਗੁਰੂ ਜੀ ਤੇ ਮਰਦਾਨਾ ਇਕ ਛੋਟੇ ਜਿਹੇ ਮਕਾਨ ਕੋਲ ਪਹੁੰਚ ਕੇ ਬੂਹਾ ਖੜਕਾਇਆ ਤਾਂ ਇਕ ਸਾਦੇ ਜਿਹੇ ਪਰ ਹਸਮੁਖ ਆਦਮੀ ਨੇ ਬੂਹਾ ਖੋਲਿਆ । (ਇਸ ਦਾ ਨਾਂ ਭਾਈ ਲਾਲੋ ਸੀ) ……। ਜਦ ਉਸ ਨੂੰ ਪਤਾ ਲਗਾ ਕਿ ਗੁਰੂ ਨਾਨਕ ਜੀ ਉਸ ਦੇ ਘਰ ਆਏ ਹਨ ਤਾਂ ਉਸ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਤੇ ਆਪਣੀ ਪਤਨੀ ਨੂੰ ਕਹਿਣ ਲਗਾ,

                  “ਭਲੀਏ ਲੋਕੇ! ……ਦੇਖ ਸਾਡੇ  ਘਰ
ਗੁਰੂ ਜੀ ਆਏ ਹਨ…ਸਾਡੇ ਕਿਡੇ ਉਚੇ ਭਾਗ ਹਨ…।”

                  ਭਾਈ ਲਾਲੋ ਨੇ ਮੰਜਾ ਵਿਛਾਇਆ ਤੇ ਗੁਰੂ ਜੀ ਨੂੰ ਬਿਠਾਇਆ । ਥੋੜੇ ਸਮੇਂ ‘ਚ ਉਸ ਦੀ ਪਤਨੀ ਭੋਹਨ ਤਿਆਰ ਕਰਕੇ ਲੈ ਆਈ । ਸਾਗ ਨਾਲ ਰੋਟੀ ਦੋਨਾਂ ਨੇ ਬੜੇ ਸੁਆਦ ਨਦਲ ਖਾਧੀ । ਭਾਈ ਲਾਲੋ ਤਰਖਾਣ ਸੀ, ਬੜਾ ਨੇਕ ਤੇ ਈਮਾਨਦਾਰ। ਭਾਵੇਂ ਮਸਾਂ ਦੋ ਡੰਗ ਦੀ ਰੋਟੀ ਹੀ ਕਮਾਅੁਂਦਾ ਪਰ ਦੂਸਰਿਆਂ ਦੀ ਸੇਵਾ ਹਰ ਵੇਲੇ ਤੱਤਪਰ ਰਹਿੰਦਾ । ਹਰ ਸਮੇਂ ਰੱਬ ਨਂ ਯਾਦ ਰੱਖਣ ਵਾਲਾ ਇਨਸਾਨ ਸੀ ਉਹ ।

                  ਦੋ ਦਿਨ ਬੀਤ ਗਏ । ਦਿਨ ਵਿੱਚ ਕਿਤਨੀ ਵੇਰ ਗੁਰੁ ਜੀ ਆਖਦੇ,

                  “ਮਰਦਾਨਿਆਂ! ਛੇੜ ਰਬਾਬ ਬਾਣੀ ਆਈ ਆ” ਕੀਰਤਨ ਕਰਦੇ ਤੇ ਭਾਈ ਲਾਲੋ ਤੇ ਉਸ ਦੀ ਪਤਨੀ ਬੜੜੇ ਪਿਆਰ ਨਾਲ ਕੀਰਤਨ ਸੁਣਦੇ । ਸਾਰੇ ਬੋਲ ਗੁਰੁੂ ਜੀ ਇਕ ਕਿਤਾਬ ਵਿੱਚ ਵੀ ਲਿਖ ਲੈਂਦੇ ।

                  ਸ਼ਹਿਰ ਵਿੱਚ ਖਬਰ ਫੈਲ ਗਈ ਕਿ ਕੋਈ ਨੇਕ ਇਨਸਾਨ ਆਏ ਹਨ ਤੇ ਇਕ ਗਰੀਬ ਤਰਖਾਣ ਦੇ ਘਰ ਠਹਿਰੇ ਹੋਏ ਹਨ ।

                  “ਕਿਆ ਨੂਰਾਨੀ ਚਿਹਰਾ ਹੈ……ਦਰਸ਼ਨ ਕਰਕੇ ਮੰਨ ਪਰਸੰਨ ਹੋ ਜਾਂਦਾ ਹੈ …ਠੰਡ ਪੈ ਜਾਂਦੀ ਹੈ……ਅਗੇ ਕਦੀ ਐਸੇ ਮਹਾਤਮਾਂ ਦੇ ਦਰਸ਼ਨ ਨਹੀਂ ਹੋਏ ……ਇਤਨਾਂ ਮਿੱਠਾ ਗਾਉਂਦੇ ਨੇ  ……ਦਿਲ ਕਰਦੈ ਪਈ ਸੁਣੀ ਈ ਜਾਈਏ……।” ਕਸਬੇ ਦੇ ਲੋਕ ਗਲਾਂ ਕਰ ਰਹੇ ਸਨ ।


                  ਸਵਾਲ-
ਗੁਰੂ ਜੀ  ਇਕ ਗਰੀਬ ਦੇ ਘਰ ਵਿੱਚ ਕਿਉਂ ਠਹਿਰੇ?



EXPOSING THE CORRUPT

Prof. Raja Singh

 

 “Sir, a great man is in our town, sings so sweet,  his sermons  have magic effect, whosoever meets him…..don’t know… what power the man has, can’t  leave” one of the employees of Malik Bhago told him.

(Malik Bhago is a big man  of the area,   very wealthy, palace like house with all comforts)

“Where is he staying? If really a great man, should have come  to me first and stayed here……. ..where is…? Malik Bhago addressed his men.

“You know, sir………very strange…….he is staying with a poor carpenter, Bhai Lalo and the people call this Godly man as Nanak” his men told whatever they knew.

“Arrange a big feast tomorrow…………I wish to invite every one in this town to join, I do it in memory of my fore-fathers every year………….request Nanak as well to join this great feast”………Malik Bhago.

Nanak does not approve the idea of joining this party when Malik’s men approached him, they  report all this to their master.

“But why? He should have himself come, since a formal invitation is also extended, why he refused?  ………did he say something?”…Malik

“No sir, he simply said, would not join…………is happy there?” was the reply to Malik.

Malik Bhago thought twice and was asking from within….. “if he is really a Godly person, his presence is a must…………even otherwise I feel small………he has not accepted my invitation………….what possibly be the reason………had Nanak stayed with me, would have enjoyed all the comforts………and presence of such a person would have added to my honour in the society………..he must come…….I myself go and request………….he might have his reservations on my sending invitation through my workers………..Yes, yes  I must go”

Malik Bhago with his aides reach Bhai Lalo’s house, meet (Guru) Nanak and explain the purpose of  visit.

“Myself and Mardana  are quite comfortable here………..will stay for another couple of days and leave for our next destination………..thank you Malik,” was Guruji’s reply.

“I have a big house, many people visit my place,  I feel you will be more comfortable there,  Bhai Lalo has many limitations, it is not worthy of people like you to stay at such small house . My servants will take care of you and  everything will be at your command…….” Malik said in a very respectful way.

 

“That is nice of you but I am more comfortable here, rich or poor……all are equal…..all are sons  of God…….I do not see any difference…you are so nice but Lalo is also very dear to me…………thanks for your coming here, I understand your busy schedule..”  Guru Nanak’s  words comforting Malik Bhago who wants to spend more  time with Guruji………….requests again,” Okay,  if you do not want to shift your camp to my house, please come for once ..…I have invited the whole town to lunch…….please join……so many dishes, I will love to serve you…please” Malik in a feeble tone.

 

“I have some limitations, I cannot eat the dishes you may be  preparing…….…” Guruji’s these words shocked Malik….who reacted in no time,

“Buy why?  What is bad with me? ………..if I have made any mistake, please excuse me……on seeing you…I can’t exactly tell……….but I felt strange peace………I don’t understand …..  why you are hesitant to accept my request…” Malik

“Nothing is bad with you man…………you ask me to lunch with you, which I can’t because your things would not suit me……sorry it would not be possible for me to join….”  Curious Malik Bhago listening these words from Guruji continued the dialogue,

 

“Whatever is your taste, ……….. will prepare …..…..please tell”

“Malik Bhai, no question of taste or a particular dish, the problem is somewhat else…………just think where all the riches came to you,  your wealth is piling up every now and then……how…….is it your own labour…..earnings…..I do not feel…the poor lives all the times depressed, scared…………cannot open his or her voice…..that is the reason, the rich person cannot understand………in fact you are sucking the blood of poor people……..poor comes to you under compulsion, needs money ………instead of helping the poor, you exploit their poverty………lend money on such an exorbitant interest……the poor cannot repay it…….and whatever the poor earns is snatched by your men……….I feel blood of such poor people in your so called tasty dishes…………reflect your dishonest earnings….sorry I cannot eat all this ……I am better with Lalo’s coarse bread cooked with love, with his hard earned money and his offer with no show off”….Guruji  talked long ….leaving Malik Bhago, dumb………

There is complete silence for a few minutes, Malik Bhago with his face down appeared motionless……when all of a sudden people present there felt Malik sobbing………yes …yes…every one saw tears rolling down his face, he surrendered before Guru Nanak…………

crying Malik , “O great man……your are very true…I have done all this……….my motive of life had been to become more and more rich….you have opened my eyes……….please excuse me………….give me a chance to repent upon what I was doing whole of my life……..”

“Malik………I am glad God has made you realize your misdeeds………there is no other way to be excused………….Waheguru is generous, whosoever admits guilt with a promise not to repeat………He forgives….”consoling Malik Bhago…said Guruji…………. “Go, help the poor…….must part with some money  for the welfare of the needy………is the only way left…………… can bring peace to your mind” continued Guru Nanak.

 
Q 1 What was the reason Guru Nanak hesitated to join the dinner party ?

 
Q 2. Why Malik Bhago was crying?

                  “ਸਾਹਬ ਜੀ……ਤੁਹਾਨੂੰ ਪਤੈ ਸਾਡੇ ਨਗਰ ਵਿਚ  ਮਹਾਂ-ਪੁਰਖ ਆਏ ਨੇ ……? ਇਤਨਾਂ ਵਧੀਆ ਗਾਉਂਦੇ ਨੇ ……ਉਹਨਾਂ ਦੀਆਂ ਗਲਾਂ ਜਾਦੂ ਵਾਂਗ ਅਸਰ ਕਰਦੀਆਂ ਨੇ………ਪਤਾ ਨਹੀਂ ਕਿਹੜੀ ਸ਼ਕਤੀ ਏ ਉਹਨਾਂ ਕੋਲ…ਜੋ ਵੀ ਉਹਨਾਂ ਨੂੰ ਦੇਖਦੈ …ਬੱਸ …ਛੱਡ ਈ  ਨਹੀਂ ਸਕਦਾ, ਮਲਿਕ ਭਾਗੋ ਦਾ ਇਕ ਨੌਕਰ ਉਸਨੂੰ ਦਸ ਰਿਹਾ ਸੀ ।

                  (ਮਲਿਕ ਇਲਾਕੇ ਦਾ ਬੜਾ ਵੱਡਾ ਸ਼ਾਹੂਕਾਰ ਏ, ਵਡੇ ਸਾਰੇ ਮਹਿਲ ਵਿੱਚ ਰਹਿੰਦਾ ਏ )

                  “ਕਿਥੇ ਠਹਿਰੇ ਹੋਏ ਨੇ …ਜੇ ਸੱਚਮੁਚ ਏਡੇ ਵਡੇ ਬੰਦੇ ਨੇ ਤਾਂ ਉਹਨਾਂ ਨੂੰ ਮੇਰੇ ਕੋਲ ਠਹਿਰਨਾ ਚਾਹੀਦਾ ਸੀ” ਮਲਕਿ ਦਾ ਜੁਆਬ ਸੀ ।

                  “ਬੜੀ ਹੈਰਾਨੀ ਦੀ ਗਲ ਏ ਸਾਹਿਬ, ਉਹ ਤਾਂ ਇਕ ਗਰੀਬੜੇ ਜਿਹੇ ਤਰਖਾਣ, ਲਾਲੋ ਦੇ ਘਰ ਠਹਿਰੇ ਹੋਏ ਹਨ ……ਲੋਕੀ ਉਹਨਾਂ ਨੂੰ ਨਾਨਕ ਜੀ ਕਰਕੇ ਬੁਲਾਉਂਦੇ ਹਨ,” ਨੌਕਰਾਂ ਨੇ ਦਸਿਆ ।

                  “ਕਲ੍ਹ ਇਕ ਬਹੁਤ ਵਡੀ ਪਾਰਟੀ ਦਾ ਪ੍ਰਬੰਧ ਕਰੋ……ਜਿਹੜੀ ਮੈਂ ਹਰ ਸਾਲ ਆਪਣੇ ਬਜ਼ੁਰਗਾਂ ਦੀ ਯਾਦ ਵਿਚ ਕਰਦਾਂ……ਨਗਰ ਦੇ ਸਾਰੇ ਬੰਦਿਆਂ ਨੂੰ ਬੁਲਾਓ …ਵਧੀਆ ਭੰਡਾਰਾ ਕਰੋ……ਨਾਨਕ ਜੀ ਨੂੰ ਵੀ ਮੇਰੇ ਵਲੋਂ ਬੇਨਤੀ ਕਰ ਦਿਓ ਕਿ ਉਹ ਵੀ ਬ੍ਰਹਮ ਭੋਜ ਇਥੇ ਛਕਣ,” ਮਲਿਕ ਨੇ ਆਪਣੇ ਕਰਮਚਾਰੀਆਂ ਨੂੰ ਹੁਕਮ ਕਰ ਦਿਤਾ ।

                  ਜਦ ਮਲਿਕ ਦੇ ਬੰਦਿਆਂ ਨੁੰ ਜਾ ਕੇ ਸਦਾ ਦਿਤਾ ਤਾਂ ਗੁਰੂ ਜੀ ਨਾਂਹ ਮੰਨੇ, ਉਹਨਾਂ ਵਾਪਸ ਆ ਕੇ ਆਪਣੇ ਸਾਹਿਬ ਨੁੰ ਸਭ ਕੁਝ ਦਸ ਦਿਤਾ ਤੱ ਚੌਂਕਦਾ ਹੋਇਆ ਮਲਿਕ ਭਾਗੋ ਬੋਲਿਆ,

                  “ਪਰ ਕਿਉਂ…? ……ਵੈਸੇ ਤਾਂ ਉਨਾਂ ਨੁੰ ਆਪਣੇ ਆਪ ਕੇ ਮੇਰੇ ਕੋਲ ਠਹਿਰਨਾਂ ਚਾਹੀਦਾ ਸੀ ਤੇ ਹੁਣ ਜਦ ਮੈਂ ਉਚੇਚਾ ਸੁਨੇਹਾ ਵੀ ਭੇਜਿਐ ਤਾਂ ਨਾਂਹ ਕਿਸ ਗਲੋਂ…ਕੁਝ ਕਿਹਾ ਵੀ ਏ ਉਹਨਾਂ ?”

                  “ਨਹੀਂ ਜੀ ਕਿਹਾ ਤਾਂ ਕੁਝ ਨਹੀਂ……ਬੱਸ ਇਹ ਈ ਕਿਹੈ ਕਿ ਮੈਂ ਉਥੇ ਹੀ ਠੀਕ ਹਾਂ,” ਅਗੋਂ ਜੁਆਬ ਸੀ ।

                  ਮਲਿਕ ਸੋਚੀਂ ਪੈ ਗਿਆ ਤੇ ਆਪਣੇ ਮੰਨ ਵਿਚ ਸੋਚਣ ਲਗਾ……  “ਜੇ ਓਹ ‘ਮਹਾਂਪੁਰਖ’ ਏ ਤਾਂ ਉਸ ਦਾ ਨਾ ਆਉਣਾ ਤਾਂ ਮੇਰੀ ਸ਼ਰਮਿੰਦਗੀ ਦਾ ਕਾਰਨ ਬਣ ਸਕਦੈ…ਲੋਕੀ ਕੀ ਕਹਿਣਗੇ ਸਾਰੇ ਨਗਰ ਨੂੰ ਸਦਾ ਦਿਤੈ ਤੇ ਐਸੇ ਬੰਦਗੀ ਵਾਲੇ ਇਨਸਾਨ ਦਾ ਆਉਣਾ ਮੇਰੇ ਲਈ ਚੰਗਾ ਸਾਬਤ ਹੁੰਦਾ……ਕਿਉਂ ਨਾ ਹੋਵੇ ਕਿ ਮੈਂ ਆਪ ਜਾ ਕੇ ਉਹਨਾਂ ਨੂੰ ਬੇਨਤੀ ਕਰਾਂ ਤੱ ਸ਼ਾਇਦ ਆ ਹੀ ਜਾਣ ……ਹੋ ਸਕਦੈ ਕਿ ਨੌਕਰਾਂ ਹੱਥ ਸੁਨੇਹਾ ਭੇਜਣ ਕਰਕੇ ਹੀ ਨਾ ਆਏ ਹੋਣ …।ਚਲੋ ਮੈਂ ਆਪ ਹੀ ਚਲਦਾ ਹਾਂ ।”

                  ਮਲਿਕ ਭਾਗੋ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਗੁਰੂ ਸਾਹਿਬ ਕੋਲ ਪਹੁੰਚ ਗਿਆ ਅਤੇ ਜਾ ਕੇ ਆਪਣੇ ਮੰਨ ਦੀ ਗਲ ਦਸ ਦਿਤੀ ।

                  ਗੁਰੂ ਸਾਹਿਬ ਬੋਲੇ, “ਮਲਿਕ ਜੀ ਮੈਂ ਤੇ ਮਰਦਾਨੇ ਇਥੇ ਬੜੇ ਆਰਾਮ ਵਿੱਚ ਹਾਂ, ਅਸੀਂ ਦੋ ਕੁਨ ਦਿਨ  ਹੋਰ ਠਹਿਰ ਕੇ ਅਗੇ ਜਾਣਾ ਹੈ।।  ਆਪ ਦੇ ਆਉਣ ਲਈ ਬਹੁਤ ਬਹੁਤ ਧੰਨਵਾਦ ।

                  ਚਲੋ, ਜੇ ਤੁਸੀਂ ਦੋ ਦਿਨ ਹੀ ਰਹਿਣਾ ਹੈ ਤਾਂ ਵੀ ਮੇਰੇ ਨਾਲ ਚਲੋ…।ਈਸ਼ਵਰ ਦੀ ਕ੍ਰਿਪਾ ਨਾਲ ਮੇਰਾ ਬਹੁਤ ਵਡਾ ਸਾਰਾ ਮਕਾਨ ਏ…ਨੌਕਰ ਚਾਕਰ ਤੁਹਾਡੀ ਖਾਤਰਦਾਰੀ ਕਰਨਗੇ……ਤੁਹਾਨੂੰ ਪੂਰੇ ਆਰਾਮ ਨਾਲ ਰੱਖਾਂਗੇ……… ਮੈਨ ਤੁਹਾਡੀ ਬੜੀ ਸਿਫ਼ਤ ਸੁਣੀ ਏ…ਇਹ ਛੋਟਾ ਜਿਹਾ ਘਰ ਤਾਂ ਵੈਸੇ ਈ ਤੁਹਾਡੀ ਸ਼ਾਨ ਮੁਤਾਬਕ ਨਹੀਂ ਏ…” ਮਲਿਕ ਨੇ ਪਤਾ ਨਹੀਂ ਕਿਤਨਾ ਕੁਝ ਕਿਹਾ ।

                  ਤੁਹਾਡੀ ਬਹੁਤ ਮੇਹਰਬਾਨੀ…ਪਰ ਮੈਂ ਇਥੇ ਬਿਲਕੁਲ ਠੀਕ ਹਾਂ…ਅਮੀਰ ਜਾਂ ਗਰੀਬ ਸਾਰੇ ਰੱਬ ਦ ਬਣਾਏ ਬੰਦੇ ਹਨ……ਮੈਨੂੰ ਕੋਈ ਫਰਕ ਨਹੀਂ ਦਿਸਦਾ…ਤੁਸੀਂ

                  ਬਹੁਤ ਚੰਗੇ ਹੋ ਪਰ ਭਾਈ ਲਾਲੋ ਵੀ ਮੈਨੂੰ ਬੜਾ ਪਿਆਰਾ ਏ……ਤੁਸੀਂ  ਆਪ ਚਲ  ਕੇ ਆਏ ਹੋ……ਤੁਹਾਡਾ ਸ਼ੁਕਰੀਆ, ਮੈਨੂੰ ਪਤੈ ਤੁਸੀਂ ਬੜੇ ਮਸਰੂਫ਼ ਵਿਅਕਤੀ ਹੋ,” ਗੁਰੂੁ ਸਾਹਿਬ ਨੇ ਬੜੇ ਪਿਆਰ ਨਾਲ ਮਲਿਕ ਨੂੰ ਕਿਹਾ ਪਰ ਮਲਿਕ ਜੋ ਗੁਰੂ ਸਾਹਿਬ ਕੋਲ ਬੈਠ ਕੇ ਹੋਰ ਸਮਾਂ ਬਿਤਾਉਣਾ ਚਾਹੁੰਦਾ ਸੀ ਨੇ ਇਕ ਫਿਰ ਬੇਨਤੀ ਕੀਤੀ,

                  “ਜੇ ਤੁਸੀਂ ਲਾਲੋ ਦੇ ਘਰ ਹੀ ਰਹਿਣੈ ਤਾਂ ਫਿਰਇਕ ਵਾਰੀ  ਮੇਰੇ ਘਰ ਆਓ ਜ਼ਰੂਰ ਮੈਂ ਸਭ ਨੂੰ ਬੁਲਾਇਐ ਬ੍ਰਹਮ ਭੋਜ ਤੇ……ਬੜੇ ਬੜੇ ਪਕਵਾਨ ਬਣ ਰਹੇ ਨ ।”

                  ਗੁਰੂ ਸਾਹਿਬ, “ਅਸਲ ਗਲ ਏ ਕਿ ਤੇਰੇ ਪਕਵਾਨ ਮੈਂ ਨਹੀਂ ਖਾ ਸਕਦਾ, ਮੇਰੀ ਕੋਈ ਮਜਬੂਰੀ ਏ……”

                  ਗੁਰੂ ਸਾਹਿਬ ਦੇ ਇਹ ਬਚਨ ਸੁਣਦਿਆਂ ਹੀ ਮਲਿਕ ਇਕ ਦਮ ਬੋਲਿਆ,

                  ‘ਪਰ ਹੋਇਆ ਕੀ ਏ  ? …ਮੇਰੇ ਵਿਚ ਕੀ ਕਮੀ ਏ…?…ਜੇ ਮੇਰੇ ਤੋਂ ਕੋਈ ਭੁਲ ਹੋ ਗਈ ਏ ਤਾਂ ਮੈਨੂੰ ਮੁਆਫ਼ ਕਰ ਦਿਓ…ਮੈਂ ਦਸ ਨਹੀਂ ਸਕਦਾ ਕਿ ਤੁਹਾਨੂੰ ਮਿਲ ਕੇ ਮੈਨੂੰ ਅਜੀਬ ਜਿਹਾ ਸੁਖ ਮਿਲ ਰਿਹੈ……ਪਤਾ ਨਹੀਂ ਤੁਸੀਂ ਕਿਉਂ ਮੇਰੇ ਘਰ ਭੋਜਨ ਕਰਨ ਨੂੰ ਤਿਆਰ ਨਹੀਂ…?

                  “ਨਹੀਂ ਨਹੀਂ ਪੁਰਖਾ ਤੇਰੇ ਵਿਚ ਮੈਂ ਕੋਈ ਨੁਕਸ ਨਹੀਂ ਦਸ ਰਿਹਾ, ਤੇਰਾ ਭੋਜਨ ਮੈਨੂੰ ਮੁਆਫ਼ਕ ਨਹੀਂ ਆਵੇਗਾ…ਮੈਨੂੰ ਮੁਆਫ਼ ਕਰੀਂ ਮੈਂ ਨਹੀਂ ਖਾ ਸਕਦਾ,” ਗੁਰੂ ਜੀ ਦੀ ਗਲ ਵਿਚੇ ਕਟਦਿਆਂ ਮਲਿਕ ਕਹਿਣ ਲਗਾ,

                  “ਤੁਹਾਨੂੰ ਜਿਹੜੀ ਵੀ ਚੀਜ਼ ਪਸੰਦ ਹੈ ਦਸੋ, ਮੈਂ ਉਹ ਹੀ ਤਿਆਰ ਕਰਵਾ ਦਿੰਦਾ ਹਾਂ, ਇਹ ਕਿਹੜੀ ਗਲ ਹੈ ……।”

                  “ਨਹੀਂ ਪੁਰਖਾ ਗਲ ਸੁਆਦ ਦੀ ਨਹੀਂ……ਮੁਸ਼ਕਲ ਕੁਝ ਹੋਰ ਹੈ……ਜ਼ਰਾ ਸੋਚ …ਤੈਨੂੰ ਇਤਨਾ ਸਾਰਾ ਧੰਨ ਕਿਥੋਂ ਆਉਂਦੈ……?  ਤੇਰੇ ਕੋਲ ਦੌਲਤ ਆਏ ਦਿਨ  ਵਧਦੀ ਜਾ ਰਹੀ ਹੈ……ਕੀ ਇਹ ਤੇਰੀ ਖੂਨ ਪਸੀਨੇ ਦੀ ਕਮਾਈ ਹੈ…? …ਮੈਨੂੰ ਨਹੀਂ ਲਗਦਾ …ਗਰੀਬ ਵਿਚਾਰੇ ਹਰ ਵੇਲੇ ਦਬੇ ਰਹਿੰਦੇ ਹਨ…ਡਰੇ ਰਹਿੰਦੇ ਹਨ…ਪਰ ਉਹ ਗਰੀਬ ਆਪਣੀ ਜ਼ਬਾਨ ਨਹੀਂ ਖੋਲ ਸਕਦੇ……ਇਹ ਹੀ ਕਾਰਨ ਹੈ ਕਿ ਅਮੀਰ ਆਦਮੀ ਇਹਨਾਂ ਵਿਚਾਰਿਆਂ ਗਰੀਬਾਂ ਦਾ ਦੁਖ ਤੇ ਮਜਬੂਰੀਆਂ ਨਹੀਂ ਸਮਝ ਸਕਦਾ……ਅਸਲੀਅਤ ਤਾਂ ਇਹ ਹੈ ਕਿ ਤੂੰ ਗਰੀਬਾਂ ਦਾ ਖੂਨ ਨਿਚੋੜ ਰਿਹਾ ਹੈਂ… ਮਜਬੂਰੀ ਦੇ ਮਾਰੇ ਇਹ ਲੋਕ ਤੇਰੇ ਕੋਲ ਆਉਂਦੇ ਹਨ…ਉਹਨਾਂ ਨੂੰ ਪੈਸੇ ਦੀ ਜ਼ਰੂਰਤ ਹੁਮਦਿ ਏ, ਬਜਾਏ ਇਸ ਦੇ ਕਿ ਤੂੰ ਉਹਨਾਂ ਦੀ ਮਦਦ ਕਰੇਂ, ਤੂੰ ਉਹਨਾਂ ਨੂੰ ਇਤਨੇ ਜਿ਼ਆਦਾ ਵਿਆਜ ਤੇ ਉਧਾਰੇ ਪੈਸੇ ਦਿੰਦਾ ਹੈਂ ਕਿ ਉਹ ਵਿਚਾਰੇ ਸਾਰੀ ਉਮਰ ਕਰਜ਼ੇ ਥਲੇ ਦੱਬੇ ਰਹਿੰਦੇ ਹਨ ਤੇ ਵਿਆਜ ਮੋੜਦੇ ਮੋੜਦੇ ਮਰ ਜਾਂਦੇ ਨੇ …ਕਮਾਈ ਦਾ ਬਹੁਤਾ ਹਿਸਾ ਵਿਚਾਰਿਆਂ ਦਾ ਵਿਆਜ ਮੋੜਨ ਵਿੱਚ ਲਗ ਜਾਂਦਾ ਹੈ……ਇਸ ਲਈ ਮੈਨੂੰ ਤੇਰੇ ਪਕਵਾਨਾਂ ਵਿਚੋਂ ਗਰੀਬਾਂ ਦਾ ਖੁਨ ਮਹਿਸੂਸ ਹੁੰਦਾ ਏ ……ਮੈਂ ਅਜਿਹਾ ਭੋਜਨ ਨਹੀਂ ਖਾਂਦਾ……ਲਾਲੋ ਦਸਾਂ ਨਹੁੰਆਂ ਦੀ ਕਿਰਤ ਕਰਦਾ ਏ ਉਸ ਦੀਆਂ ਸਾਦੀਆਂ ਰੋਟੀਆਂ ‘ਚੋਂ ਮੈਨੂੰ ਦੁੱਧ ਵਰਗਾ ਸੁਆਦ ਆਉਂਦਾ ਏ………” ਗੁਰੂ ਜੀ ਅਜਿਹੇ ਉਪਦੇਸ਼ ਕਰ ਰਹੇ ਸਨ ………ਅਚਾਨਕ ਸਨਾਟਾ ਛਾ ਗਿਆ ਕੋਈ ਵੀ ਨਹੀਂ ਬੋਲ ਰਿਹਾ…ਮਲਿਕ ਭਾਗੋ ਨੇ ਨਵਿੀਂ ਪਾਈ ਹੋਈ ਏ……ਅਚਾਨਕ ਦੇਖਿਆ ਤਾਂ ਮਲਿਕ ਸਿਸਕੀਆਂ ਭਰ ਰਿਹਾ ਸੀ……ਹਾਂ ਹਾਂ! ਔਹ ਦੇਖੋ, ਉਹਦੀਆਂ ਅੱਖਾਂ ‘ਚੋਂ ਹੰਝੂ ਤ੍ਰਿਪ ਤ੍ਰਿਪ ਵਗ ਰਹੇ ਨੇ ……ਉਹ ਗੁਰੁ ਨਾਨਕ ਅਗੇ ਲੰਮਾ ਪੈ ਗਿਆ ਤੇ ਭੁਬਾਂ ਮਾਰ ਕੇ ਰੋ ਪਿਆ,

                  “ਤੁਸੀਂ ਜੋ ਕੁਝ ਕਿਹੈ, ਉਹ ਸੱਚ ਏ ……ਮੈਂ ਪਾਪੀ ਆਂ…।ਮੈਂ ਇਹ ਸਭ ਕੁਝ ਕੀਤੈ……ਮੈਂ ਜਿ਼ੰਦਗੀ ਦਾ ਮਨੋਰਥ ਕੇਵਲ ਪੈਸਾ ਇਕੱਠਾ ਕਰਨਾ ਹੀ ਸਮਝ ਰਖਿਆ ਸੀ, ਤੁਸੀਂ ਮੇਰੀ ਹੋਸ਼ ਟਿਕਾਣੇ ਲਿਆ ਦਿਤੀ ਏ…ਹੁਣ ਕਿਰਪਾ ਕਰੋ ਮੈਨੂੰ ਅਸੀਸ ਦਿਓ, ਮੈਂ ਆਪਣੀਆਂ ਭੁਲਾਂ ਦਾ ਪਛਤਾਵਾ ਕਰ ਸਕਾਂ ।

                  ਗੁਰੂੁ ਜੀ, “ਮੈਨੂੰ ਇਸ ਗਲ ਦੀ ਖੁਸ਼ੀ ਏ ਕਿ ਤੈਨੂੰ ਆਪਣੀ ਕੀਤੀ ਦਾ ਅਹਿਸਾਸ ਹੋ ਗਿਐ……ਭੁਲਾਂ ਬਖਸ਼ਾਉਣ ਦਾ ਇਸ ਤੋਂ ਬਗੈਰ ਹੋਰ ਕੋਈ ਤਰੀਕਾ ਹੈ ਵੀ ਕੋਈ ਨਹੀਂ ਕਿ ਤੋਬਾ ਕਰਕੇ ਅਗੋਂ ਲਈ ਸਿਧੇ ਰਸਤੇ ਤੇ ਚਲਿਆ ਜਾਵੇ……ਇਸ ਨਾਲ ਹੀ ਮੰਨ ਨੂੰ ਸ਼ਾਂਤੀ ਮਿਲ ਸਕਦੀ ਹੈ ।


                  
                  ਸਵਾਲ 1-ਕੀ ਕਾਰਨ ਸੀ ਕਿ ਗੁਰੂ ਜੀ ਮਲਿਕ ਦੇ ਘਰ ਭੋਜਨ ਖਾਣ ਲਈ ਨਾ ਗਏ?

                  
                  ਸਵਾਲ 2-ਮਲਿਕ ਭਾਗੋ ਕਿਉਂ ਰੋ ਰਿਹਾ ਸੀ ?


DISCARDING THE RITUALS (1)

Prof. Raja Singh

 

 
Covering a long distance, spending many days, they are nearing a city.

 
“Where have we reached?…..we should halt here for some days..?” Mardana taking rest on the outskirts of a town.

 
“This is a big city…..very famous……people come here from far off places even”

 
Guru Nanak also sat down while addressing Mardana.

 
“Why people come here, anything special….?”…enquired Mardana.

 
“This place is called Hardwar…….one of the pilgrimages of Hindus…..Ganges (Ganga river) flows through this town,  there are many temples……yes, another point  for the pilgrim is their belief……….. Hindu people consider this place special for the rites or to say rituals in the name of dead people…” Guru Nanak was briefing Mardana about the importance of Hardwar.

 
“I can’t understand….can you please tell me something in detail, what are these rites for the dead ones…..which can be done here only……..some people may be living very far away in other parts of the country or may be in other countries….how they manage all this……?”  Mardana wanted to have more knowledge about the city they were

 
approaching. Your browser may not support display of this image.

 
    (Pilgrims throwing water towards Sun at Hardwar-river Ganga)

 
“What you say is very true, but these people believe like this.  When some-one dies, two days after cremation the ashes and left-over bones are collected, put in a bag for immersion here, in this river……….at times this bag is kept and preserved till the same  is brought here……….some earthen lamps are also placed    Your browser may not support display of this image.                                             (Glowing lamps placed as directed by the priest)

 
They are told…such lamps will light the way to pitar lok for their departed (dead) relatives ………….. also members of priestly class are given food…….taking it granted that the food eaten by these people too satisfies the hunger of ‘those’ dead people…..and so many other things you will find when we go around the town……”  Guruji explaining about the  rituals to Mardana.

 
“I can’t understand all these strange things………..how can it happen…….someone consuming here something……..will reach the people who are no more…..!” astonished Mardana questioning.

 
“Patience! Patience, Mardana………nothing new…..these people are following these  and many more such traditions since centuries………it is not easy to educate them………still we do our duty entrusted to us by God………don’t be panicky……we may come across many more strange such like things………so many lessons for us to learn in order to find truth…….to follow the truth………let’s remain dedicated to our mission, keep cool and keep moving towards our goal,” Guruji.

 
Q 1. Why some people light earthen lamps at Hardwar?

 
Q 2. Does the food eaten by priests reach the dead people?

                  ਲੰਬਾ ਸਫ਼ਰ ਕਰਕੇ ਹੁਣ ਉਹ ਇਕ ਸ਼ਹਿਰ ਕੋਲ ਪਹੁੰਚੇ ਹਨ । ਅਸੀਂ ਕਿਥੇ ਪਹੁੰਚ ਗਏ ਹਾਂ…।ਸਾਨੂੰ ਕੁਝ ਦਿਨ ਆਰਾਮ ਕਰਨਾ ਚਾਹੀ ਦਾ ਹੈ…” ਮਰਦਾਨੇ ਨੇ ਸ਼ਹਿਰ ਦੇ ਬਾਹਰਵਾਰ ਇਕ ਦਰੱਖਤ ਥੱਲੇ ਸਾਮਾਨ ਰਖਦਿਆਂ ਕਿਹਾ ।

                  
                    “ਅਸੀਂ ਹਰਿਦੁਆਰ ਪੁਜ ਗਏ ਹਾਂ…“ਇਹ ਇਕ ਵਡਾ ਸ਼ਹਿਰ ਹੈ, ਹਰਿਦੁਆਰ……ਗੰਗਾ ਦਰਿਆ ਇਥੋਂ ਲੰਘਦਾ ਹੈ ਅਤੇ ਹਿੰਦੂਆਂ ਦਾ ਤੀਰਥ ਏ…ਬੜੇ ਮੰਦਰ ਨੇ ਇਥੇ ਤੇ ਖਾਸ ਗਲ ੲਹ ਕਿ ਹਿੰਦੂ ਲੋਕ ਮਰ ਗਏ ਪ੍ਰਾਣੀ ਦੀਆਂ ਅਸਥੀਆਂ ਇਥੇ ਆ ਕੇ ਗੰਗਾ ਵਿਚ ਜਲ-ਪ੍ਰਵਾਹ ਕਰਦੇ ਨੇ…ਤੇ ਹੋਰ ਵੀ ਕਈ ਰੀਤਾਂ……ਆਪਾਂ ਸਭ ਦੇਖਾਂਗੇ,” ਗੁਰੂ  ਜੀ ਮਰਦਾਨੇ ਨੂੰ ਜਾਣਕਾਰੀ ਦੇਣ ਲਗੇ ।

                  
                  ਮਰਦਾਨੇ ਕੋਲੋਂ ਰਹਿ ਨਾ ਹੋਇਆ ਤੇ ਪੁਛਣ ਲਗਾ, “ਉਹ ਕਿਹੜੀਆਂ ਐਸੀਆਂ ਰੀਤਾਂ ਨੇ ਜੋ ਮਰੇ ਪ੍ਰਾਣੀ ਦੀਆਂ ਇਥੇ ਆ ਕੇ ਕਰਨੀਆਂ ਪੈਂਦੀਆਂ ਨੇ……ਲੋਕੀ ਤਾਂ ਦੂਰ ਦੂਰ ਵੀ ਰਹਿੰਦੇ ਨੇ……ਉਹ ਸਭ ਕਿਵੇਂ ਕਰਦੇ ਹੋਣਗੇ…?”

                  
                  ਗੁਰੂ ਜੀ, “ਮਰਦਾਨਿਆਂ ਤੇਰੀ ਹੈਰਾਨੀ  ਠੀ ਕਏ……ਪਰ ਚਿਰਾਂ ਤੋਂ ਇਹਨਾਂ ਲੋਕਾਂ ਦੇ ਵਿਸ਼ਵਾਸ ਬਣੇ ਹੋਏ ਨੇ………ਕੋਈ ਚੜ੍ਹਾਈ ਕਰ ਜਾਏ ਤਾਂ ਉਸ ਨੂੰ ਸਾੜਨ ਤੋਂ ਦੋ ਦਿਨ ਬਾਅਦ ਉਸਦੀਆਂ ੳਸਥੀਆਂ ਇਕੱਠੀਆਂ ਕਰਕੇ ਇਥੇ ਲਿਆਂਦੇ ਨੇ……ਕੁਝ ਦਾਨ ਕਰਦੇ ਨੇ ਤੇ ਜਿਤਨੇ ਦੀਵੇ ਪੰਡਤ ਆਖੇ ਉਹ ਵੀ ਜਗਾਉਣੇ ਪੈਂਦੇ ਨੇ ਇਹਨਾਂ ਨੂੰ, ਇਹਨਾਂ ਨੂੰ ਯਕੀਨ ਏ ਕਿ ਇਹਨਾਂ ਦੀਵਿਆਂ ਦੀ ਰੋਸ਼ਨੀ ਪਿਤਰ ਲੋਕ ਵਿਚ ਮਿਰਤਕ ਨੂੰ ਕੰਮ ਆਉਂਦੀ ਏ ਤੇ ਪੰਡਤਾਂ ਨੂੰ  ਖੁਆਇਆ ਹੋਇਆ ਭੋਜਨ ਵੀ ਪਿਤਰਾਂ ਨੂੰ ਰਜਾਈ ਰਖਦਾ ਹੈ…… ।”

                  
                  ਮਰਦਾਨਾ, “ਮੈਂ ਤਾਂ ਤੁਹਾਡੀਆਂ ਗਲਾਂ ਸੁਣ ਸੁਣ ਕੇ ਪ੍ਰੇਸ਼ਾਨ ਹੋ ਰਿਹਾਂ…ਪਹਿਲਾਂ ਦੁਨੀ ਚੰਦ ਵੇਲੇ ਵੀ ਤੁਸੀਂ ਦਸਿਆ ਸੀ ਕਿ ਇਹ ਲੋਕ ਕਹਿੰਦੇ ਨੇ ਕਿ ਸਾਲ ਬਾਅਦ ਸਰਾਧ ਕਰਨ ਨਾਲ ਪਿਤਰਾਂ ਨੂੰ ਸਾਲ ਭਰ ਦਾ ਖਾਣਾ ਪਹੁੰਚ ਜਾਂਦੈ……ਇਹ ਕਿਹੋ ਜਿਹੀਆਂ ਗਲਾਂ ਨੇ…… ।”

                  
                  “ਮਰਦਾਨਿਆਂ ਸਬਰ ਕਰ ਅਸੀਂ ਸ਼ਹਿਰ ਵਿੱਚ ਕਲ੍ਹ ਜਾਵਾਂਗੇ ਸਾਨੂੰ ਕਈ ਹੋਰ ਹੋਰ ਗਲਾਂ ਦਾ ਵੀ ਪਤਾ ਲਗੇਗਾ…ਤੂੰ ਇਕ ਦਮ ਪ੍ਰੇਸ਼ਾਨ ਨਾ ਹੋ ਜਾਇਆ ਕਰ……ਇਹ ਕੋਈ ਨਵੀਂ ਗਲ ਨਹੀਂ…ਸਦੀਆਂ ਤੋਂ ਇਹ ਲੋਕ ਕਰਦੇ ਆ ਰਹੇ ਨੇ………ਇਹਨਾਂ ਕਰਮ-ਕਾਂਡਾਂ ਵਿਚ ਇਹ ਲੋਕ ਪੱਕ ਚੁਕੇ ਨੇ…ਇਹਨਾਂ ਨੂੰ ਸਮਝਾਉਣਾ ਕੋਈ ਸੌਖੀ ਗਲ ਨਹੀਂ…ਪਰ ਫਿਰ ਵੀ ਅਸੀਂ ਆਪਣਾ ਕੰਮ ਕਰੀ ਜਾਣੈ…ਲੋਕਾਂ ਨੂੰ ਇਹਨਾਂ ਕਰਮ ਕਾਂਡਾਂ ਦੀ ਅਸਲੀਅਤ ਦਸੀ ਜਾਣਾ ਹੈ,” ਗੁਰੂ ਜੀ।

                  
                  ਸਵਾਲ 1- ਲੋਕੀਂ ਹਰਿਦੁਆਰ ਜਾ ਕੇ ਦੀਵੇ ਕਿਉਂ ਜਗਾਂਦੇ ਹਨ ?

                  
                  ਸਵਾਲ 2- ਕੀ ਪੁਜਾਰੀਆਂ ਦਾ ਖਾਧਾ ਹੋਇਆ ਭੋਜਨ ਮਰੇ ਲੋਕਾਂ ਨੂੰ ਪਹੁੰਚ ਜਾਂਦਾ ਹੈ ?


                  

 


DISCARDING THE RITUALS (2)

Prof. Raja Singh

 

Next morning they both reached the bank of Ganga river. A number of temples on the river side,  a large number of devotees, some in the temples, some taking bath in the river…….it is dawn……some people standing in the water and throwing water to the east…….looking towards the rising sun…..murmuring  some words which are not audible.

 
“Mardana, please take care of my belongings, I am to take bath”  saying this Guru Nanak started taking bath like the other pilgrims. After  taking bath Guruji started throwing water towards the west while many people were still throwing the same to the easterly directions.

 
“Who are …..you……?  and what are you doing?..........appears you have come for the first time………..O! man……….if you don’t know, ask someone or just follow others….?” Some people questioned Guru Nanak to get instant reply,

 
“But……..what  you all doing?............”

 
Many people said in one voice, “We are throwing water towards sun, it will reach our ancestors in pitar lok (the other world) but what you are doing?..... facing the west”.

 
“Gentlemen, I am watering my farm in Talwandi” replied Guru Nanak in a patient tone.

 
All started laughing……….creating a funny situation when one of them again questioning Guru Nanak, “How far is your farm from here……..?”

 
“It is just 300 miles” Guru Nanak again replied keeping great cool.

 
Again there is laughter, people talking differently while Mardana is also watching all this.  By this  time, many more people gathered while Guruji also came out of water to join this dialogue and listened,

 
“Look this man is trying to push water to three….hundred…miles…ha! ha! Ha!......the mob making mess.

 
Guruji raised hand and said in a loud voice, “If your water can reach the Sun, which  may be many many thousands of miles from here, why not my water at just three hundred miles……..?”

 
There is complete silence…..after a short while people started talking in groups,

 
“He is telling right, appears  a wise person……….we are just doing all this, neither none of us ever enquired nor the pujaris  told us anything……doing all these rituals…we must think……….”

 
Q 1.  Why Guru Nanak started throwing water on the other side?

                  ਸਵੇਰੇ ਉਠ ਕੇ ਗੁਰੂੁ ਜੀ ਤੇ ਮਰਦਾਨੇ ਗੰਗਾ ਦਰਿਆ ਤੇ ਇਸ਼ਨਾਨ ਕਰਨ ਲਈ ਜਾਂਦੇ ਹਨ……ਦਰਿਆ ਦੇ ਕਿਨਾਰੇ ਕਿਤਨੇ ਹੀ ਮੰਦਰ ਹਨ…ਕੁਝ ਲੋਕ ਮੰਦਰਾਂ ਵਿਚ ਪੂਜਾ ਕਰ ਰਹੇ ਹਨ, ਕੁਝ ਦਰਿਆ ਵਿੱਚ ਇਸ਼ਨਾਨ ਕਰ ਰਹੇ ਹਨ…ਸੂਰਜ ਅਜੇ ਚੜ੍ਹਨ ਵਾਲਾ ਹੈ ਤੇ ਦੂਰ ਸੂਰਜ ਦੀ ਨਿਕ ਨਿਕੀ ਲਾਲੀ ਵਲ ਮੂੰਹ ਕਰਕੇ ਕਈ ਲੋਕ ਪਾਣੀ ਸੁਟ ਰਹੇ ਹਨ ਤੇ ਮੂੰਹ ਵਿਚ ਕੋਈ ਮੰਤਰ ਵੀ ਪੜ੍ਹ ਰਹੇ ਹਨ। ਗੁਰੂ ਜੀ ਨੇ ਮਰਦਾਨੇ ਨੂੰ ਕਿਹਾ,

                                    
                                    “ਮੇਰੇ ਕਪੜਿਆਂ ਦਾ ਖਿਆਲ ਰਖੀਂ , ਮੈਂ ਇਸ਼ਨਾਨ ਕਰ ਕੇ ਆਇਆ” ਤੇ ਕਹਿੰਦੇ ਕਹਿੰਦੇ ਉਹ ਵੀ ਉਹਨਾਂ ਲੋਕਾਂ ਕੋਲ ਪਾਣੀ ਵਿਚ ਜਾ ਵੜੇ ਜਿਹੜੇ ਸੂਰਜ ਵਲ ਮੂੰਹ ਕਰਕੇ ਪਾਣੀ ਸੁਟ ਰਹੇ ਸਨ। ਪਾਣੀ ਵਿਚ ਡੁਬਕੀ ਮਾਰ ਕੇ ਗੁਰੂ ਜੀ ਨੇ ਵੀ ਪਾਣੀ ਸੁਟਣਾ ਸ਼ੁਰੂ ਕਰ ਦਿਤੱ ਪਰ ਜਿਧਰ ਉਹ ਲੋਕ ਸਟੁਦੇ ਸੀ ਉਸ ਦੇ ਉਲਟੇ ਪਾਸੇ ।

                  
                  “ਇਹ ਕੀ ਕਰ ਰਿਹੇ ਹੋ? ……ਲਗਦੈ ਪਹਿਲੀ ਵੇਰੀ ਆਏ ਹੋ ਇਥੇ…ਭਲਿਆ ਪੁਰਸ਼ਾ ਜੇ ਕਿਸੇ ਗਲ ਦਾ ਨਾ ਪਤੱ ਹੋਵੇ ਤਾਂ ਕਿਸੇ ਤੋਂ ਪੁਛ ਲੈਣਾ ਚਾਹੀਦੈ…” ਕੁਝ ਲੋਕ ਨਾਨਕ ਜੀ ਦੇ ਦੁਆਲੇ ਹੋ ਗਏ ਤੇ ਤਰ੍ਹਾਂ ਤਰ੍ਹਾਂ ਦੇ ਸਵਾਲ ਕਰਨ ਲਗੇ ।

                  
                  “ਪਰ ਤੁਸੀਂ ਕੀ ਕਰ ਰਹੇ ਹੋ…?” ਇਕਦਮ ਗੁਰੂ ਜੀ ਨੇ ਵੀ ਪੁਛਿਆ ਤਾਂ ਅਗੋਂ ਉਹਨਾਂ ਲੋਕਾਂ ਦਾ ਜੁਆਬ ਸੀ,

                  
                  “ਅਸੀਂ ਤਾਂ ਸੂਰਜ ਦੇਵਤੇ ਨੂੰ ਪਾਣੀ ਦੇ ਰਿਹੇ ਹਾਂ………  ਪਿਤਰ ਲੋਕ ਵਿਚ ਇਹ ਪਾਣੀ ਸਾਡੇ ਪਿਤਰਾਂ ਨੂੰ ਪਹੁੰਚ ਜਾਵੇਗਾ……ਪਰ ਤੁਸੀਂ ਤਾਂ ਪੁਠੇ ਪਾਸੇ ਪਾਣੀ ਕਿਉਂ  ਦੇ ਰਹੇ ਹੋ?”

                  
                  “ਮੈਂ ਤਾਂ ਤਲਵੰਡੀ ਆਪਣੇ ਖੇਤਾਂ ਨੂੰ ਪਾਣੀ ਦੇ ਰਿਹਾਂ…” ਗੁਰੂ ਜੀ ਨੇ ਬੜੇ ਠਰ੍ਹੰਮੇ ਨਾਲ ਉਤਰ ਦਿਤਾ ।

                  
                  ਸੁਣਨ ਵਾਲੇ ਸਾਰੇ ਬੜੇ ਮਖੌਲੀਏ ਲਹਿਜੇ ਵਿਚ ਹਸਦੇ ਹਨ । ਉਹਨਾਂ ਵਿਚੋਂ ਇਕ ਨੇ ਪੁਛਿਆ, “ ਚਲ ਬਈ ਇਹ ਤਾਂ ਦਸ ਦੇ, ਤਲਵੰਡੀ ਇਥੋਂ ਹੈ ਕਿਤਨੀ ਕੁ ਦੇ ਜਿਥੇ ਪਾਣੀ ਭੇਜ ਰਿਹੈਂ…।”

                  
                  ਜਦੋਂ ਗੁਰੂ ਜੀ ਨੇ ਪੋਲੇ ਜਿਹੇ ਲਹਿਜੇ ਵਿਚ ਦਸਿਆ ਕਿ ਤਿੰਨ ਕੁ ਸੌ ਮੀਲ ਹੋਵੇਗੀ ਤਾਂ ਫਿਰ ਇਕ ਵਾਰੀ ਸਾਰੇ ਖਿੜ ਖਿੜਾ ਕੇ ਹਸਣ ਲਗ ਪਏ । ਮਰਦਾਨਾ ਚੁਪ ਚਪੀਤੇ ਖੜਾ ਸਭ ਕੁਝ ਦੇਖ ਰਿਹਾ ਹੈ । ਇਸ ਸਮੇਨ ਤਕ ਬੜੇ ਲੋਕਾਂ ਦੀ ਭੀੜ ਉਥੇ ਜਮ੍ਹਾਂ ਹੋ ਗਈ ਤੇ ਆਪੋ ਆਪਣੀਆਂ ਗਲਾਂ ਕਰਨ ਲਗ ਪਏ ਤੇ ਅੁਹਂਾਂ ਸੁਣਿਆ, “ਦੇਖੋ ਇਹ ਪੁਰਸ਼ 300 ਮੀਲ ਤੇ ਪਾਣੀ ਭੇਜ ਰਿਹੈ……ਤਿਨ …ਸੌ……ਮੀਲ……ਹਾ! ਹਾ! … ਹਾ!

                  
                  ਤਾਂ ਗੁਰੂ ਜੀ ਨੇ ਹੱਥ ਖੜਾ ਕੀਤਾ ਤੇ ਉਚੀ ਆਵਾਜ਼ ਵਿਚ ਆਖਣ ਲਗੇ,

                  
                  “ਜੇ ਤੁਹਾਡਾ ਸੁਟਿਆ ਹੋਇਆ ਪਾਣੀ ਸੂਰਜ ਤਕ ਪਹੁੰਚ ਸਕਦੈ ਜਿਹੜਾ ਕਿ ਹਜ਼ਾਰਾਂ-ਲਖਾਂ ਮੀਲ  ਦੂਰ ਹੋਵੇਗਾ ਤਾਂ ਮੇਰਾ ਸੁਟਿਆ ਹੋਇਆ ਪਾਣੀ 30  ਮੀਲ ਤੇ ਕਿਉਂ ਨਹੀਂ ਪੁਜੇਗਾ ………?” ਗੁਰੂ ਜੀ ਦੇ ਇਹ ਬਚਨ ਸੁਣਦਿਆਂ ਸਭ ਚੁਪ ਕਰ ਗਏ, ਲਗੇ ਇਕ ਦੂਜੇ ਦੇ ਮੂੰਹ ਵਲ ਦੇਖਣ । ਭੀੜ ਵਿਚੋਂ ਇਕ ਬਜ਼ੁਰਗ ਬੋਲਿਆ, “ਠੀਕ ਤਾਂ ਕਹਿ ਰਿਹੈ……ਕੋਈ ਸਿਆਣਾ ਪੁਰਸ਼ ਲਗਦੈ……ਅਸੀਂ ਤਾਂ ਭੇਡਾ ਚਾਲ ‘ਚ ਪਏ ਹੋਏ ਆਂ…ਕਦੀ ਕਿਸੇ ਨੇ ਸੋਚਿਆ ਵੀ ਨਹੀਂ…ਨਾਂ ਹੀ ਪੁਜਾਰੀਆਂ ਨੇ ਕਦੀ ਦਸਿਐ ਤੇ ਨਾ ਹੀ ਅਸੀਂ ਕਦੀ ਪੁਛਿਆ ਵੀ ਏ ………ਇਹ ਸਭ ਭਰਮ ਏ।”

                  
                  ਸਵਾਲ- ਗੁਰੂ ਜੀ ਨੇ ਪਾਣੀ ਪੁਠੇ ਪਾਸੇ ਕਿਉਂ ਸੁਟਣਾ ਸ਼ੁਰੂ ਕਰ ਦਿਤਾ ਸੀ ?

 
 


THE UNTOUCHABLES???

Prof. Raja Singh

 

  “I m going to bring fire…….wana….cook..” Mardana went out to find fire. Those days the cooking was not as easy as now.

            Your browser may not support display of this image.

No Gas…..no stoves…..people used to burn wood or cow dung cakes in CHULAHS ….

Mardana  saw one person cooking………he found the place to take some fire in order to light his chulah

“I have to cook….may …I..?...” Mardana was about to ask  when the man turning towards Mardana  asked,

“Why you have come so close to my kitchen?..….who are you….?....you appear to be a muslim?”

“Sir, you have rightly said….I am a muslim…..but  need….just…just small fire..”

Mardana replied  very humbly.

“You low caste people,  don’t know …..I had just moped and made up my kitchen  with cow dung……you ……..shudras…..just get out of sight……now I can’t cook here…….no need to tell you anything…...” outrageous  man  with a burning fire-wood was about to hit making  Mardana to run….. the ‘attacker’ followed till they reached Guru Nanak.

“O!...O!....what is the matter..?  Guru Nanak rushed towards them.

Confused Mardana explained, “I don’t know what wrong I did to this man…..had I stayed there a few moments ….I would have been no more…!”

“What happened Mardana?.....” Guruji asked.

“I just asked for fire…..but the man called me shudra……I did not even touch him….he was so angry telling …. my shadow was intolerable……..but why….why…?.....aren’t  we human beings……” sobbing Mardana

Guruji consoling Mardana …….asked that person, “What ‘s the matter…….why were you running after Mardana with a burning flame? What wrong he did to you?”

The man clarified, “I was making my kitchen….I cleaned it with cow dung… had drawn  lines …….none .appeared  like making a boundary .. ….indicating no untoward may cross…

Guru Nanak stayed away from the ‘boundary lines’ and while standing had long discussions and told ………. “It was good you make your kitchen clean….but more important is to clear our mind from ego, greed, hatred……

“You admit God resides in everyone ……please note if you hate, insult or say bad words to any one, feel…..you have done this to God….. if we are all made by One God…then  how it can happen…some is low caste,.. the other is high caste….you wish to see God, see in the Universe….God is not hiding or residing anywhere else…….love humanity and feel his presence everywhere….enjoy your life”

Guru Nanak delivered a long lecture and finally the person was bowing before Mardana with folded hands ……  saying “Please excuse me……I was never told such things by any one…...what I did was not my fault…I was taught like that only…..now I feel I have found what I needed……..my thirst is over….”

Q 1. What advice Guru Nanak gave to the angry man?

ਸੁੱਚਾ ਚੌਂਕਾ

ਮਰਦਾਨਾ, “ ਮੈਂ ਅੱਗ ਲੈਣ ਚਲਿਆਂ……ਫਿ਼ਰ ਭੋਜਨ ਤਿਆਰ ਕਰਾਂਗੇ…।”

ਉਹਨਾਂ ਦਿਨਾਂ ਵਿੱਚ ਖਾਣਾ ਬਨਾਉਣਾਂ ਅੱਜਕਲ੍ਹ  ਵਾਂਗ ਸੌਖਾ ਨਹੀਂ ਸੀ……ਨਾ ਕੋਈ ਗੂਸ, ਨਾ ਸਟੋਵ…ਲੋਕੀਂ ਚੁਲ੍ਹਿਆਂ ਵਿੱਚ ਲਕੜਾਂ ਜਾਂ ਗੋਹੇ ਦੀਆਂ ਪਾਥੀਆਂ ਬਾਲਕੇ ਰੋਠੀ ਸਬਝ਼ੀ ਪਕਾਇਆ ਕਰਦੇ ਸਨ……ਕਿਸੇ ਹੋਰ ਚੁਲ੍ਹੇ ਵਿਚੋਂ ਬਲਦੀ ਲਕੜ ਲਿਆ ਕੇ ਆਪਣਾ ਚੁਲ੍ਹਾ ਜਲਾਉਣਾ ਪੈਂਦਾ ਸੀ । ਮਰਦਾਨੇ ਨੇ ਦੇਖਿਆ ਕਿ ਦੂਰ ਇਕ ਚੁਲ੍ਹਾ ਬਲਦਾ ਦੇਖਿਆ ਤੇ ਉਥੇ ਪਹੁੰਚ ਗਿਆ । ਇਕ ਸਾਧ ਭੋਜਨ ਬਨਾਅੁਣ ਦੀਆਂ ਤਿਆਰੀਆਂ ਵਿਚ ਸੀ ਕਿ ਮਰਦਾਨੇ ਨੇ ਜਾ ਬੇਨਤੀ ਕੀਤੀ,

“………ਮਹਾਰਾਜ…ਚੁਲ੍ਹਾ ਬਾਲਣ ਲਈ ਇਕ ਚੁਆਤੀ (ਬਲਦੀ ਲਕੜੀ)………” ਮਰਦਾਨੇ ਨੇ ਅਜੇ ਪੂਰੀ ਗਲ ਕਹੀ ਵੀ ਨਹੀਂ ਸੀ ਕਿ ਉਸ ਸਾਧੂ ਨੇ ਮੂੰਹ ਮੋੜ ਕੇ ਵੇਖਿਆ ਤੇ ਚੀਕ ਕੇ ਬੋਲਣ ਲਗਾ,

“ਓਏ ਤੂੰ ਸਿਧਾ ਮੇਰੇ ਚੌਂਕੇ ਤੇ ਚੜ੍ਹ ਆਇਐਂ, ਕੌਣ ਏਂ ਤੂੰ……? …ਮੁਸਲਮਾਨ ਲਗਦੈਂ……”

“ਮਹਾਰਾਜ, ਤੁਸੀਂ ਬਿਲਕੁਲ ਠੀਕ ਬੁਝਿਐ…ਮੈਨੂੰ ਤਾਂ ਇਕ ਚੁਆਤੀ ਚਾਹੀਦੀ ਏ ਅੱਗ ਬਾਲ ਕੇ ਖਾਣਾ ਬਨਾਉਣੈਂ,” ਮਰਦਾਨੇ ਨੇ ਬੜੀ ਹਲੀਮੀ ਨਾਲ ਉਤਰ ਦਿਤਾ ।

“ਤੈਨੂੰ ਅਕਲ ਨਹੀਂ …   ਸ਼ੂਦਰਾ…ਦਫ਼ਾ ਹੋ ਜਾ………ਅਜੇ ਹੁਣੇ ਤਾਂ ਮੈਂ ਸਾਰਾ ਚੌਂਕਾ ਲਿਪ ਪੋਚਕੇ ਤਿਆਰ ਕੀਤਾ ਸੀ, ਤੇਰਾ ਪਛਾਵਾਂ ਪੈ ਗਿਐ………ਹੁਣ ਮੈਨੂੰ ਸਭ ਕੁਝ ਦੁਬਾਰਾ ਕਰਨਾ ਪਵੇਗਾ।” ਘੁਸੇ ਵਿੱਚ ਭਰਿਆ ਪੀਤਾ ਬਲਦੀ ਲਕੜ ਲੈ ਕੇ ਦੌੜਿਆ………ਮਰਦਾਨਾ ਅਗੇ ਅਗੇ ਤੇ ਸਾਧ ਪਿਛੇ ਪਿਛੇ ………ਗੁਰੂ ਜੀ ਕੋਲ ਪੁਜ ਗਏ ਤਾਂ ਗੁਰੂ ਸਾਹਿਬ ਉਹਨਾਂ ਵਲ ਦੌੜਦੇ ਹੋਏ ਬੋਲੇ… “ਓਏ ……ਓਏ…ਕੀ ਗਲ ਏ…?

ਘਬਰਾਇਆ ਮਰਦਾਨਾ ਦਸਣ ਲਗ ਪਿਆ,

“ਪਤਾ ਨਹੀਂ ……ਮੈਂ ਤਾਂ ਕੁਝ ਵੀ ਨਹੀਂ ਕੀਤਾ………ਸਿਰਫ਼ ਅੱਗ ਦੀ ਚੁਆਤੀ ਮੰਗਣ ਗਿਆ ਸਾਂ……ਤੇ ਇਹ ਕਹਿਣ ਲਗੇ…”ਤੂੰ ਸ਼ੂਦਰ ਏਂ……ਮੇਰਾ ਚੌਨਕਾ ਭਿਟ ਗਿਐ………ਤੁਸੀਂ ਦਸੋ, ਅਸੀਂ ਬੰਦੇ ਨਹੀਂ…ਜੇ ਮੈਂ ਨਾ ਦੌੜਦਾ ਤਾਂ ਇਹਨੇ ਮੈਨੂੰ ਸਾੜ ਸੁਟਣਾ ਸੀ,” ਮਰਦਾਨੇ ਦੀਆਂ ਚੀਕਾਂ ਨਿਕਲ ਗਈਆਂ ।

ਗੁਰੂ ਜੀ ਮਰਦਾਨੇ ਨੂੰ ਚੁਪ ਕਰਾਉਂਦਿਆਂ ਉਸ ਸਾਧ ਨੂੰ ਪੁਛਣ ਲਗੇ,

“ਕੀ ਕਹਿ ਦਿਤੈ ਇਸ ਵਿਚਾਰੇ ਨੇ ਤੈਨੂੰ……ਤੂੰ ਜੂ ਇਹਨੂੰ ਮਾਰਨ ਦੌੜਿਐਂ………ਬਸ ਇਹ ਈ ਗਲ ਏ ਨਾ, ਬਈ ਇਹ ਮੁਸਲਮਾਨ ਏ………ਤੇਰੀਆਂ ਨਜ਼ਰਾਂ ਵਿੱਚ ਸ਼ੂਦਰ ਏ……ਥੋੜਾ ਤਾਂ ਖਿਆਲ ਕਰੋ………ਤੁਸੀਂ ਧਰਮੀ ਅਖਵਾਉਣ ਵਾਲੇ ਬੰਦੇ……ਲੋਕਾਂ ਨੂੰ ਉਪਦੇਸ਼ ਦਿੰਦੇ ਓ……ਲੋਕੀਂ ਤੁਹਾਡਾ ਸਤਿਕਾਰ ਕਰਦੇ ਨੇ……ਉਹਂਾਂ ਦੇ ਦਾਨ ਦਛਣਾ ਤੇ ਪਲਦੇ ਓ……ਕੀ ਸਿਖਾਉਂਦੇ ਹੋਵੋਗੇ ਲੋਕਾਂ ਨੂੰ ਜੇ ਤੁਹਾਡਾ ਆਪਣਾ ਮੰਨ ਈ ਏਨਾਂ ਨਿਰਦਈ ਏ……ਕਿਥੇ ਲਭਦੇ ਪਏ ਓ ਰੱਬ ਨੂੰ……ਖ਼ੁਦਾ ਖ਼ੁਦਾਈ ਵਿੱਚ ਵਸਦਾ ਤੁਹਾਨੂੰ ਦਿਸਦਾ ਨਹੀਂ……ਲੋਕਾਂ ਨੂੰ ਪਖੰਡ ਕਰ ਕਰ ਕੇ ਵਿਖਾਉਂਦੇ ਓ……ਸੁਚ ਰਸੋਈ ਦੀ ਨਹੀਂ ਮੰਨ ਦੀ ਚਾਹੀਦੀ ਏ…ਆਪਣੇ ਅੰਦਰ ਝਾਤੀ ਮਾਰ ਕੇ ਦੇਖੋ……ਤੁਹਾਡੇ ਅੰਦਰ ਗੁਸੇ ਦੇ ਭਾਂਬੜ ਬਲ ਰਹੇ ਨੇ……ਇਹਨਾਂ ਤੇ ਕਾਬੂ ਪਾਓ ਜੇ ਰੱਬ ਦੇਖਣਾ ਚਾਹੁੰਦੇ ਓ……ਗੁਸੇ ਦੇ ਭਾਂਬੜਾਂ ਤੇ ਈਰਖਾ  ਦੀ ਅੱਗ ਚੋਂ ਰੱਬ ਕਿਥੋਂ ਦਿਸਣੈ…ਸਿਰਫ਼ ਚੌਂਕਾ ਸੁਚਾ ਕਰਨ ਨਾਲ ਕੁਝ ਨਹੀਂ ਬਣਨਾਂ, ਲੋੜ ਹੈ ਮੰਨ ਨੂੰ ਸੁਚਾ ਕਰਨ ਦੀ…ਅੰਦਰੋਂ ਲੋਭ ਤੇ ਤ੍ਰਿਸ਼ਨਾਂ ਵਰਗੀਆਂ ਚੁੜੇਲਾਂ ਨੂੰ ਕਢਣ ਦੀ……?”

ਗੁਰੂ ਸਾਹਿਬ ਦੀਆਂ ਖਰੀਆਂ ਖਰੀਆਂ ਸੁਣ ਕੇ ਉਹ ਸਾਧ ਬੌਂਦਲ ਜਿਹਾ ਗਿਆ ਤੇ ਆਖਣ ਲਗਾ, “ਬਸ ਬਸ ਮਹਾਰਾਜ………ਅਸੀਂ ਅੱਜ ਤਕ ਉਹ ਹੀ ਕਰਦੇ ਸਾਂ ਜੋ ਸਾਨੂੰ ਦਸਿਆ ਗਿਆ ਸੀ……ਪਰ ਮੰਨ ਨੂੰ ਸ਼ਾਂਤੀ ਨਹੀਂ ਮਿਲੀ, ਘਰ ਬਾਰ ਵੀ ਛੱਡਿਆ……ਪਰ ਹੁਣ ਤਕ ਕੁਝ ਨਹੀਂ ਬਣਿਆ…ਮੈਨੂੰ ਆਪਦੇ ਬਚਨ ਸੁਣ ਕੇ ਲਗਿਐ ਕਿ ਅਸੌੀਂ ੳੈਵੇਂ ਹਨੇਰੇ ਵਿਚ ਈ ਡਾਂਗਾਂ ਮਾਰਦੇ ਰਹੇ………”


ਸਵਾਲ- ਗੁਸੇ ਵਿੱਚ ਆਏ ਸਾਧ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਕੀ ਉਪਦੇਸ਼ ਦਿਤਾ ?


UNIQUE PREACHING METHOD

Prof. Raja Singh

 

“Many weeks have passed….we are travelling and travelling…..when will this end….I think  this is too much…..” a tired Mardana questioned his master.

“Be brave! Mardana…..our journey is very long …… our mission is not confined to a region, or a country or……. to some particular sect…… feel yourself fortunate…..God has given us the duty to spread the truth……truth has no limits and our mission too……..must pray…. O! God give us the strength to walk and talk to as many people as we can…..”  Guru Nanak keeps on walking along Mardana ……….. “Don’t worry we are about to reach another city like Hardwar, it too is not only a big city but very beautiful…..the two rivers named Ganga and Jamuna  join here…..though it is popular as Tribeni which literally means merger of three rivers……… their notion is that third river is “Sraswati’ which  joins invisibly….. .this is a very important pilgrim place for Hindus……..thousands of people come here to take bath in Tribeni…….we halt here……..we had a long  journey”.

 

“That is fine….I admire  your thinking….you select places of crowd…..nice way to reach people…..God has given you this nice public relations skill…….no body minds whatever you  tell to the strangers……I fail to understand.” Mardana told while feeling relieved.

“I am no body to do ……..  it is the greatness of  God………taking this service from us……(pause)…… yes……we have reached  Allahabad, people call it Paryag Raj also…….where Tribeni  flows………

                                                         Your browser may not support display of this image.

let us camp here ……under  this banyan tree,” placing down his belonging, Guru Nanak said.

Q 1. Why Guru Nanak selected places where large people used to gather?

“ਕਿਤਨੇ ਹੀ ਹਫ਼ਤੇ ਬੀਤ ਗਏ ਹਨ, ਤੁਰਦਿਆਂ ਤੁਰਦਿਆਂ……ਇਹ ਸਫ਼ਰ ਕਦ ਖਤਮ ਹੋਵੇਗਾ…? ……ਹੁਣ ਤਾਂ ਸੱਚੀਂ ਬੱਸ ਈ ਹੋ ਗਈ ਏ……।” ਥੱਕ ਕੇ ਚੂਰ ਹੋਇਆ ਮਰਦਾਨਾ ਗੁਰੂ ਜੀ ਨੂੰ ਆਖ ਰਿਹਾ ਸੀ ।

“ਤਕੜਾ ਹੋ ਮਰਦਾਨਿਆਂ, ਸਾਡਾ ਸਫ਼ਰ ਬੜਾ ਲੰਬਾ ਏ……ਸਾਡਾ ਕੰਮ ਕਿਸੇ ਇਕ ਅੱਧ ਇਲਾਕ, ਦੇਸ਼ ਜਾਂ  ਫਿਰ ਕਿਸੇ ਇਕ ਧਰਮ ਦੇ ਮੰਨਣ ਵਾਲੇ ਲੋਕਾਂ ਲਈ ਥੋੜਾ ਈ ਐ……ਜ਼ਰਾ ਧਿਆਨ ਨਾਲ ਸੋਚ……ਅਸੀਂ ਕਿਨੇ ਭਾਗਾਂ ਵਾਲੇ ਆਂ…ਰੱਬ ਨੇ ਸਾਨੂੰ ਸੱਚ ਦਾ ਹੋਕਾ ਦੇਣ ਲਈ ਭੇਜਿਐ……ਸੱਚ ਦਾ ਕੋਈ ਹਦ-ਬੰਨਾ ਨਹੀਂ ਹੁੰਦਾ……ਪ੍ਰਭੂ ਅਗੇ ਬੇਨਤੀ ਕਰ……ਸਾਨੂੰ ਏਨੀ ਸ਼ਕਤੀ ਦੇਵੇ ਕਿ  ਅਸੀਂ ਦੂਰ ਦੁਰਾਡੇ ਵੱਧ ਵੱਧ ਤੋਂ ਲੋਕਾਂ ਤਕ ਪਹੁੰਚ ਸਕੀਏ……ਉਹਨਾਂ ਨੂੰ ਸੱਚ ਨਾਲ ਜੋੜ ਸਕੀਏ, (ਗੁਰੂ ਜੀ ਮਰਦਾਨੇ ਨਾਲ ਤੁਰਦੇ ਜਾਣ ਤੇ ਇਹ ਗਲਾਂ ਕਰੀ ਜਾਣ)……ਫਿਕਰ ਨਾ ਕਰ ਤੂੰ ਆਪਾਂ ਹੁਣ ਇਕ ਸ਼ਹਿਰ ਦੇ ਲਾਗੇ ਹੀ ਪੁਜ ਗਏ ਹਾਂ…ਇਹ ਵੀ ਹਰਿਦੁਆਰ ਵਾਂਗ ਵਡਾ ਸ਼ਹਿਰ ਏ……… ਦੋ ਦਰਿਆ ਇਥੇ ਵਗਦੇ ਨੇ……ਗੰਗਾ ਅਤੇ ਜਮਨਾ…ਉਂਜ ਲੋਕੀ ਇਸਨੂੰ ਤ੍ਰਿਬੇਣੀ ਆਖਦੇ ਨੇ……ਜਿਸ ਦਾ ਅਰਥ ਹੁੰਦੈ  ਪਈ ਜਿਥੇ ਤਿੰਨ ਦਰਿਆਵਾਂ ਦਾ ਸੰਗਮ (ਮੇਲ) ਹੋਵ”

ਮਰਦਾਨਾ ਵਿਚੋਂ ਹੀ ਬੋਲ ਉਠਿਆ “ਤੇ ਤੀਸਰੇ ਦਰਿਆ ਦਾ ਨਾਂ ਵੀ ਦਸੋ ਨਾ……”

“ਦਰਿਆ ਦੋ ਈ ਨੇ ।ਸ਼ਰਧਾਲੂ ਕਹਿੰਦੇ ਨੇ ਪਈ ਤੀਸਰਾ ਦਰਿਆ ਗੁਪਤ ਏ……ਇਹ ਬਣੀਆਂ ਬਣਾਈਆਂ ਗਲਾਂ ਨੇ……ਅਸਲ ਵਿੱਚ ਹਿੰਦੂਆਂ ਦਾ ਇਹ ਸ਼ਹਿ ਬੜਾ ਵਡਾ ਤੀਰਥ ਏ ……ਇਸ ਸ਼ਹਿਰ ਨੂੰ ਅਲਾਹਾਬਾਦ ਆਖਦੇ ਨੇ……ਹੁਣ ਇਥੇ ਇਕ ਮੇਲਾ ਚਲ ਰਿਹੈ……ਕਈ ਹਜ਼ਾਰ ਲੋਕ ਆਏ ਹੋਣੇ ਨੇ, ਇਥੇ ਤ੍ਰਿਬੇਣੀ ਵਿੱਚ ਇਸ਼ਨਾਨ ਕਰਨ ਲਈ, ਅਸੀਂ ਉਹਨਾਂ ਨੁੰ ਮਿਲਾਂਗੇ” ਗੁਰੂ ਸਾਹਿਬ ਮਰਦਾਨੇ ਨੂੰ ਦਸ ਰਹੇ ਸਨ ।

“ਵਾਹ ਬਈ ਜੀ ਵਾਹ…! …ਮੰਨ ਛੱਡਿਐ ਤੁਹਾਡੀਆਂ ਸਕੀਮਾਂ ਨੂੰ……ਤੁਸੀਂ ਜਾਣ ਬੁਝ ਕੇ ਉਹ ਅਸਥਾਨ ਈ ਲਭਦੇ ਹੋ ਜਿਥੇ ਲੋਕਾਂ ਦੀਆਂ ਭੀੜਾਂ ਆਉਣ……ਖ਼ੁਦਾ ਨੇ ਕਿਆ ਦਿਮਾਗ ਦਿਤੈ ਤੁਹਾਨੂੰ……ਨਹੀਂ ਰੀਸਾਂ ਤੁਹਾਡੀਆਂ……ਪਤਾ ਨਹੀਂ ਖ਼ੁਦਾ ਨੇ ਕੀ ਬਖਸਿ਼ਸ ਕੀਤੀ ਏ ਤੁਹਾਡੇ ਤੇ……ਓਪਰਿਆਂ ਲਪਕਾਂ ਨੂੰ ਵੀ ਜੋ ਜੋ ਗਲਾਂ ਆਖ ੋਦਿੰਦੇ ਓ, ਕੋਈ ਤੁਹਾਡੀ ਗਲ ਦਾ ਗੁਸਾ ਵੀ ਨਹੀਂ ਕਰਦਾ……ਮੇਰੀ ਸਮਝ ਤੋਂ ਤਾਂ ਤੁਸੀਂ ਬਾਹਰ ਓ”, ਮਰਦਾਨਾ ਆਖ ਰਿਹਾ ਸੀ ।
 

“ਇਹ ਸਭ ਰੱਬ ਦੀ ਕਿਰਪਾ ਏ…ਉਸੇ ਦੀ ਵਡਿਆਈ ਏ…… ਮੈਂ ਕੁਝ ਨਹੀਂ ਕਰਨ ਜੋਗਾ ਨਹੀਂ …ਇਹ ਤਾਂ ਉਹ ਆਪ ਈ ਕਿਰਪਾ ਕਰਕੇ ਸਾਡੇ ਕੋਲੋਂ ਸੇਵਾ ਲੈ ਰਹੇ ਨੇ………ਹਾਂ… ਲੈ ਆਪਾਂ ਤਾਂ ਅਲਾਹਾਬਾਦ ਪਹੁੰਚ ਈ ਗਏ ਹਾਂ………ਲੋਕੀਂ ਇਸ ਥਾਂ ਨੂੰ ਪ੍ਰਯਾਗ ਰਾਜ ਵੀ ਆਖਦੇ ਨੇ……ਇਥੇ ਈ ਰੁਕਦੇ ਆਂ,” ਇਕ ਵਡੇ ਸਾਰੇ ਬੋਹੜ ਦੇ ਦਰੱਖਤ ਥਲੇ ਸਮਾਨ ਰਖਦਿਆਂ ਗੁਰੂ ਨਾਨਕ ਜੀ ਨੇ ਲੰਬਾ ਸਾਹ ਲਿਆ।


ਸਵਾਲ- ਗੁਰੂ ਜੀ ਉਹ ਅਸਥਾਨ ਕਿਉਂ ਚੁਣਦੇ ਜਿਥੇ ਬਹੁਤ ਸਾਰੇ ਲੋਕ ਯਾਤਰਾ ਕਰਦੇ ਹੋਣ ?


NO DAY CAN BE SPECIAL

Prof. Raja Singh

 

 “Wake up Mardana, it is amrit vela, let us take bath…….” Guru  Nanak telling.

“But where to take bath?........ I don’t find any well nearby….”replied Mardana instantly.

“ We shall go take bath at Tribeni, I told you about Tribeni yesterday…….” Guruji started walking and Mardana following.

                                                   Your browser may not support display of this image.

“Wow! …….Thousands of people bathing and praying…………, do they come every day here to take bath….?...astonished Mardana asked Guruji.

“People do come every day….but not in this much number……today is very special  day for these people…..”( Guru Nanak telling …felt……  Mardana was not satisfied and needed more details, so continued….)…..they call this as Maghar Sankranti…     the start of new month as per Lunar calendar……every year on this day people come from far and near to take bath…….to some it may take months to cover the distance but it is their belief……they must take bath on Maghar Sankranti at Paryag- tribeni only.”

“What is special with this day………I can’t understand…..do they come just for bath……or something else….” Mardana asking Guru Nanak Sahib.

“Mardana,  understand one thing……no  day is special…..the days, months and seasons are all under the command of  God…….only the man made stories  attach undue

 

importance to some days, months, towns, places and rivers or so……may be with their vested interests……….and it is not the fault of these people……they have been given such impressions for all this…………as you noted at Hardwar, likewise for this place too……..and this is going on since ages …… human nature is to follow the path the elders do…….unless they are made to understand about these  unwanted rituals……….” Guru Nanak gave a detailed account of such practices.

It appeared Mardana has still some question, not controlling……… “Please let me ask last question…..I don’t want to live in dark……” pointing out towards the river where people were taking  bath in groups…..there was gap  between one and the other group………… “Why like this…….the gap…….even space is there……people going still farther….”

Guru Nanak smiling…… “I am happy Mardana, you have a critical mind… that’s good not to carry any doubt……….the society is divided on the basis of caste…….some are categorized as higher caste whereas the others are labeled as ‘low caste’…….these so called low caste people are ill treated by the egoistic higher castes……..they do not allow them to sit or eat with them…….Oh! you yourself  experienced this caste blow at Hardwar when you were thrashed when while  taking fire…………..”

Mardana, “yes..yes…I understand……but here they are not eating  anything so as to keep away from shudras (low caste) ……just taking bath……??

“This fear from un-touchables…..this has very deep roots in their minds…..these so called high castes take bath at the river, from the side water is coming in and the lower castes are supposed to down and dip in the water on the other side, the water is flowing out………….the egoistic people satisfy their mind that they are using the  clear water leaving others for the residual…………no logic……this is what our duty is to tell them all this……..our mission”  Guruji told Mardana.

“One more point….. I heard from some-one  that bathing here gives them salvation…… that is why thousands of people come on this day ……is it like this?” was another question from Mardana.

“Salvation………..which salvation………I don’t believe there is any salvation after death…….of course one must seek salvation………….but it must be attained  now in this life………….who knows salvation after one leaves this world…this human life…….our minds are polluted with ego, jealousy, greed, lust, thinking bad for others, selfishness………..but we can’t get rid of all these ills by taking dip in water…………with water one can cleanse the body but to clean our innersoul, our mind, one must adopt noble path by meditating on the name of God, thinking positive and doing good……….this  is what we have to teach these people and we are here…..”  Guru Nanak cleared the doubts.

Q 1. Does any particular day carries a special importance?

Q 2. What do you understand from the word ‘untouchables’?


“ਉਠ ਬਈ……ਮਰਦਾਨਿਆਂ……ਅੰਮ੍ਰਿਤ-ਵੇਲਾ ਹੋ ਗਿਐ, ਉਠ ਇਸ਼ਨਾਨ  ਪਾਣੀ ਕਰੀਏ”, ਗੁਰੂ ਜੀ ਨੇ ਮਰਦਾਨੇ ਨੂੰ ਆਵਾਜ਼ ਮਾਰਦਿਆਂ ਕਿਹਾ ।

“ਪਰ ਨਹਾਉਣਾ ਕਿਥੇ ਐ……ਲਾਗੇ ਤਾਗੇ ਖੂਹ ਤਾਂ ਕੋਈ ਦਿਸਦਾ ਨਹੀਂ” ਮਰਦਾਨੇ ਨੇ ਉਬਾਸੀ ਮਾਰਦਿਆਂ ਪੁਛਿਆ ।

“ਆਪਾਂ ਤ੍ਰਿਬੇਣੀ ਤੇ ਚਲ ਕੇ ਇਸ਼ਨਾਨ ਕਰਾਂਗੇ……ਨੇੜੇ ਈ ਏ……ਕਲ੍ਹ ਤੈਨੂੰ ਦਸਿਆ ਤਾਂ ਸੀ,” ਗੁਰੂ ਜੀ ਨੇ ਮਰਦਾਨੇ ਵਲ ਦੇਖਦਿਆਂ ਉਤਰ ਦਿਤਾ ਤੇ ਉਠ ਕੇ ਤੁਰ ਪਏ……ਪਿਛੇ ਪਿਛੇ ਮਰਦਾਨਾ  ਵੀ ਹੋ ਤੁਰਿਆ ਤੇ ਕੁਝ ਚਿਰ ਪਿਛੋਂ ਉਹ ਦਰਿਆ ਕਿਨਾਰੇ ਪਹੁੰਚ ਗਏ।

“ਵਾਹ……ਹਜ਼ਾਰਾਂ ਲੋਕ ਇਸ਼ਨਾਨ ਕਰ ਰਹੇ ਨੇ………ਪਾਠ ਕਰ ਰਹੇ ਨੇ……ਇਥੇ ਰੋਜ਼ ਈ ਏਦਾਂ ਹੁੰਦੈ”ਮਰਦਾਨੇ ਨੇ ਬੜੀ ਹੈਰਾਨੀ ਭਰੇ ਲਹਿਜੇ ਵਿੱਚ ਗੁਰੂ ਜੀ ਨੂੰ ਪੁਛਿਆ ।

“ਏਨੀ ਗਿਣਤੀ ਵਿੱਚ ਤਾਂ ਨਹੀਂ ਪਰ ਇਥੇ ਰੋਜ਼ ਲੋਕੀ ਆਉਂਦੇ ਨੇ………  ਅੱਜ ਤਾਂ ਇਹਨਾਂ ਦਾ ਖਾਸ ਦਿਨ ਹੈ (ਗੁਰੂ ਜੀ ਨੇ ਦਸਦਿਆਂ ਮਹਿਸੂਸ ਕੀਤਾ ਕਿ ਮਰਦਾਨੇ ਦੀ ਤਸੱਲੀ ਨਹੀਂ ਹੋਈ, ਇਸ ਲਈ  ਉਹਨਾਂ  ਆਪਣੀ ਗਲ ਜਾਰੀ ਰਖਦਿਆਂ ਕਿਹਾ)…ਅੱਜ ਮੱਘਰ ਦੀ ਸੰਗਰਾਂਦ ਏ……ਸੂਰਜ ਦੀ ਚਾਲ ਮੁਤਾਬਿਕ ਇਸ ਦਿਨ ਤੋਂ ਨਵਾਂ ਮਹੀਨਾ ਸ਼ੁਰੂ ਹੁੰਦੈ ਤੇ ਇਥੇ ਇਸ਼ਨਾਨ ਕਰਨਾ ਹਿੰਦੂ ਲੋਕ ਬੜਾ ਪਵਿਤਰ ਮੰਨਦੇ ਨੇ ।

“ਉਹ ਕਿਹੜੀ ਖਾਸ ਗਲ ਏ ਅੱਜ ਦੇ ਦਿਨ ਵਿੱਚ,  ਜਿਸ ਕਰਕੇ ਇਹ ਇਸ ਦਿਨ ਵਹੀਰਾਂ ਘੱਤੀ ਆਉਂਦੇ ਨੇ……ਸਿਰਫ਼ ਇਸ਼ਨਾਨ ਕਰਕੇ ਈ ਮੁੜ ਜਾਂਦੇ ਨੇ ਜਾਂ ਫਿਰ……?”

ਗੁਰੂ ਜੀ ਝੱਟ ਬੋਲੇ,”ਮਰਦਾਨਿਆਂ ਇਕ ਗਲ ਤੈਨੂੰ ਅਗੇ ਵੀ ਦਸੀ ਏ…ਪਈ ਸਾਰੇ ਦਿਨ ਰੱਬ ਦੇ ਬਣਾਏ ਨੇ…ਇਹ ਦਿਨ,ਥਿਤਾਂ ਤੇ ਖਾਸ ਖਾਸ ਮਹੂਰਤ…ਇਹ ਤਾਂ ਸਭ ਚਲਾਕ ਦਿਮਾਗ ਦੀ ਕਾਢ ਏ…ਕੋਈ ਮਹੀਨਾ, ਦਿਨ ਜਾਂ ਸ਼ਹਿਰ ਕਿਸੇ ਦੂਸਰੇ ਤੋਂ ਵਡਾ ਛੋਟਾ ਨਹੀਂ……ਇਹਨਾ ਲੋਕਾਂ ਨੂੰ ਭਰਮ ਪਿਆ ਹੋਇਐ…ਪਰ ਵਿਚਾਰੇ ਕਰਨ ਕੀ……ਸਦੀਆਂ ਤੋਂ ਇੰਜ ਚਲਿਆ ਆ ਰਿਹੈ…ਇਹਨਾਂ ਦੇ ਧਾਰਮਿਕ ਨੇਤਾ, ਪੁਜਾਰੀ ਆਪਣੇ ਹਲਵੇ ਮਾਂਡੇ ਲਈ ਇਹਨਾਂ ਨੂੰ ਇਸੇ ਤਰ੍ਹਾਂ ਅੰਨੇਰੇ ਵਿੱਚ ਦਬੀ ਖਿਚੀ ਆਉਂਦੇ ਨੇ।”

ਲਗ ਰਿਹਾ ਸੀ ਕਿ ਮਰਦਾਨੇ ਦੇ ਮੰਨ ਵਿੱਚ ਅਜੇ ਵੀ ਕੋਈ ਸ਼ੰਕਾ ਸੀ ਜਿਸ ਨੂੰ ਉਹ ਰੋਕ ਨਾ ਸਕਿਆ ਤੇ ਵਿਚੋਂ ਈ ਬੋਲ ਪਿਆ, “ਮੇਰਾ ਇਕ ਆਖਰੀ ਸ਼ੰਕਾ ਵੀ ਨਵਿਰਤ ਕਰ ਦਿਓ…{ਦਰਿਆ ਵਲ ਉਂਗਲ ਕਰਕੇ, ਜਿਥੇ ਲੋਕੀ ਦੋ ਗਰੁਪ ਜਿਹੇ ਬਣਾ ਕੇ ਇਸ਼ਨਾਨ ਕਰ ਰਹੇ ਸਨ ਅਤੇ ਦੋਹਾਂ ਵਿੱਚ ਕਾਫ਼ੀ ਫਾਸਲਾ ਸੀ} ਐਹ ਇੰਜ ਕਿਉਂ ਏ…ਔਹ ਲੋਕ ਇਤਨੀ ਦੂਰ  ਜੱ ਕੇ ਕਿਉਂ ਇਸ਼ਨਾਨ ਕਰ ਰਹੇ ਨੇ।”

ਗੁਰੂ ਜੀ ਮੁਸਕਰਾਏ ਤੇ ਬੋਲੇ, “ਮਰਦਾਨਿਆਂ ਮੈਨੂੰ ਇਸ ਗਲ ਦੀ ਬੜੀ ਖੁਸ਼ੀ ਏ ਕਿ ਤੂੰ ਗਲ ਦੀ ਤਹਿ ਤਕ ਜਾ ਕੇ ਹਰ ਗਲ ਸਮਝਣ ਦੀ ਕੋਸਿ਼ਸ਼ ਕਰਨੈਂ……ਇਹਨਾਂ ਲੋਕਾਂ ਨੇ ਸਮਾਜ ਦੇ ਬੰਦਿਆਂ ਵਿੱਚ ਵੀ ਵੰਡੀਆਂ ਪਾਈਆਂ ਹੋਈਆਂ ਨੇ…ਐਹ ਲੋਕ ਜੋ ਉਪਰਲੇ ਵਾਲੇ ਪਾਸੇ ਨਹਾ ਰਹੇ ਨੇ ਇਹ ਆਪਣੇ ਆਪ ਨੂੰ ਉਚ ਜ਼ਾਤੀਏ ਅਖਵਾਉਂਦੇ ਨੇ ਤੇ ਇਹਨਾਂ ਵਲੋਂ ਦੁਰਕਾਰੇ ਔਹ ਪਰਲੇ ਪਾਸੇ ਵਾਲਿਆਂ ਨੂੰ ਇਹ ਲੋਕ ਸ਼ੂਦਰ ਆਖਦੇ ਨੇ ਜਿਹਨਾਂ ਨੂੰ ਆਪਣੇ ਨੇੜੇ ਬੈਠਣ ਨਹੀਂ ਦਿੰਦੇ, ਇਹਨਾਂ ਕੋਲ ਬੈਠ ਕੇ ਖਾਂਦੇ ਵੀ ਨਹੀਂ……ਬੜਾ ਭੈੜਾ ਵਰਤਾਓ ਕਰਦੇ ਨੇ ਇਹਨਾਂ ਨਾਲ ……ਤੈਨੂੰ ਤੇ ਮਰਦਾਨਿਆਂ ਤਜੱਰਬਾ ਏ ਜਦ ਹਰਦਵਾਰ ਸਾਧ ਤੇਰੇ ਪਿਛੇ ਬਲਦੀ ਅੱਗ ਦੀ ਲਕੜੀ ਲੈ ਕੇ ਦੌੜਿਆ ਸੀ……ਸਿਰਫ਼ ਇਸ ਲਈ ਕਿ ਤੂੰ ਉਹਦੀਆਂ ਨਜ਼ਰਾਂ ਵਿੱਚ ਨੀਵੀਂ ਜ਼ਾਤ ਵਾਲਾ ਏਂ।”

“ਠੀਕ ਹੈ ਯਾਦ ਆ ਗਿਆ ਪਰ ਇਹ ਰਿਥੇ ਖਾ ਪੀ ਤਾਂ ਨਹੀਂ ਰਹੇ……ਫਿਰ ਇਸ ਤਰ੍ਹਾਂ ਕਿਉਂ…?” ਮਰਦਾਨੇ ਦੀ ਉਤਸੁਕਤਾ ਹੋਰ ਵੀ ਵੱਧ ਗਈ ਲਗਦੀ ਸੀ ।

ਗੁਰੂ ਜੀ- ਤੂੰ ਕੁਝ ਨਾ ਪੁਛ………ਇਹਨਾਂ ਵਿੱਚ ਉਚੀ ਜ਼ਾਤ ਦਾ ਏਡਾ ੳਭਿਮਾਨ ਭਰਿਆ  ਪਿਐ ਕਿ ਇਹ ਅਖੌਤੀ ਨੀਵੀਆਂ ਜ਼ਾਤਾਂ ਵਾਲਿਆਂ ਨੂੰ ਕਹਿੰਦੇ ਹਨ ਕਿ ਹੇਠਲੇ ਪੱਸੋਂ ਨਹਾਓ ਤੇ ੳਾਪਣੇ ਮੰਨ ਵਿੱਚ ਇਹ ‘ਉਚ ਜ਼ਾਤੀਏ’ ਭਰਮ ਪਾਲੀ ਬੈਠੇ ਨੇ ਕਿ ਉਹ ਸੁੱਚਾ ਪਾਣੀ ਵਰਤ ਰਹੇ ਨੇ……ਇਸ ਵਿੱਚਕੋਈ ਤੁਕ ਨਹੀਂ ਬਣਦੀ ਪਰ ਇੰਝ ਹੀ ਚਲ ਰਿਹੈ ਇਹ ਸਿਲਸਲਾ………ਬਸ ਇਹ ਹੀ ਗਲ ਇਹਨਾਂ ਦੇ ਖਾਨੇ ਵਿੱਚ ਪਾਉਣੀ ਏ……ਇਹੋ ਈ ਸਾਡਾ ਮਿਸ਼ਨ ਏ।”
 

“ਇਕ ਹੋਰ ਗਲ……ਮੈਂ ਲੋਕਾਂ ਨੂੰ ਆਖਦੇ ਸੁਣਿਐ ਕਿ ਇਥੇ ਇਸ਼ਨਾਨ ਕਰਨ ਨਾਲ ਮੁਕਤੀ ਪ੍ਰਾਪਤ ਹੋ ਜਾਂਦੀ ਏ……ਇਸੇ ਲਈ ਹਜ਼ਾਰਾਂ ਲੋਕ ਆਏ ਹੋਏ ਨੇ……ਕੀ ਇਹ ਠੀਕ ਏ?” ਮਰਦਾਨੇ ਨੇ ਪੁਛਿਆ।

“ਮੁਕਤੀ……ਕਿਹੜੀ ਮੁਕਤੀ…?…ਮੇਰੇ ਖਿਆਲ ਨਾਲ ਤਾਂ ਮਰਨ ਤੋਂ ਬਾਅਦ ਕੋਈ ਮੁਕਤੀ ਨਹੀਂ…ਕੌਣ ਜਾਣਦੈ ਕਿ ਮਰਨ ਤੋਂ ਬਾਅਦ ਕੀ ਹੁੰਦੈ…ਐਵੇਂ ਫ਼ਜ਼ੂਲ ਦੀਆਂ ਗਲਾਂ……ਹਰ ਵੇਲੇ ਨਿੰਦਿਆ, ਚੁਗਲੀ, ਈਰਖਾ,ਦਵੈਸ਼……ਦੂਜਿਆਂ ਦਾ ਬੁਰਾ। ਬਸ ਹੋਰ ਕੋਈ ਕੰਮ ਨਹੀਂ……ਤੇ ਸਾਲ ਬਾਅਦ ਆ ਕੇ ਡੁਬਕੀ ਮਾਰ ਲਓ……ਤੇ ਮੁਕਤੀ…।  ਓਏ ਜਿਹਨਾਂ ਨੂੰ ਮੁਕਤੀ ਚਾਹੀਦੀ ਏ ਉਹ ਜਿਉਂਦੇ ਜੀਅ  ਭੈੜੀਆਂ ਵਾਦੀਆਂ ਤੋਂ ਮੁਕਤ ਹੋ ਜਾਂਦੇ ਨੇ…ਦੂਜਿਆਂ ਦਾ ਭਲਾ ਕਰਦੇ ਨੇ…ਨੇਕ ਕਮਾਈ ਕਰਕੇ ਦਸਵੰਧ ਨਾਲ ਲੋੜਵੰਦਾਂ ਦੀ ਸਹਾਇਤਾ ਕਰਨੀ……ਇਹ ਹੈ ਅਸਲ ਵਿੱਚ ਮੁਕਤੀ…ਤੇ ਫਿਰ ਅਜਿਹੇ ਲੋਕ ਭਾਵੇਂ ਕਦੀ ਵੀ ਤੀਰਥ ਯਾਤਰਾ ਨਾ ਕਰਨ…ਉਹ ਹੀ ਅਸਲ ਵਿੱਚ ਮੁਕਤ ਹਨ……ਬਸ ਆਪਾਂ ਇਸੇ ਲਈ ਇਥੇ ਆਏ ਹਾਂ ਕਿ ਇਹ ਗਲਾਂ ਇਹਨਾਂ ਨਾਲ ਖੁਲ੍ਹ ਕੇ ਕਰੀਏ,” ਗੁਰੂ ਨਾਨਕ ਸਾਹਿਬ ਨੇ ਮਰਦਾਨੇ ਦੇ ਸ਼ੰਕੇ ਦੂਰ ਕਰਦਿਆਂ ਕਿਹਾ ।

ਪ੍ਰਸ਼ਨ 1- ਕੀ ਕੋਈ ਕਿਸੇ ਦਿਨ ਦੀ ਖਾਸ ਮਹੱਤਤਾ ਹੁਮਦਿ ਹੈ ?

ਪ੍ਰਸ਼ਨ 2- ਸ਼ਬਦ ਅਛੂਤ (ਸ਼ੂਦਰ) ਦਾ ਕੀ ਅਰਥ ਹੈ ?


THE GREAT PRAYER

Prof. Raja Singh

“Wow! A big procession……………where have we reached?” asked Mardana

Guruji, “We have reached Puri….this city is called Jagan Nath Puri……jagannath means the  Lord………there are many temples………this is another one of the famous pilgrimage for Hindus.”

“And why this big chariot….so many people are pulling……what is in it……...can I see?” Mardana wanted to know about thousands of people in the procession and  pulling the chariot.

Guru Nanak sahib told Mardana that idols are kept in the chariot and every year people join this festival called ‘rath yatra’.

Some people came and said, “It appears you have come to this place for the first time, follow us we take you to the big temple of ‘Bhagwan Jagannath’”

Guruji and Bhai Mardana followed them and they went inside the temple where a large number of people were standing. The priest  holding  a  plate in his hands with earthen lamps, flowers,  incense sticks on it. Soon they started Aarti  by rotating the plate in front of the idol.

Mardana asked people standing by his side, “what all they are doing?  can you please tell me……..I am seeing all this for the first time”

“We are doing  Aarti, this is done everyday in the morning and at sun set” was a reply from the people who all started gazing at Mardana and Guru Nanak feeling  strangers……do not know about  Aarti.

After listening them, Guru Nanak Sahib told the people that true Aarti  goes on all the times, every moment, day and night…….we cannot please God like this,  God is great and his Aarti is also great.

Mardana interrupting, “What is that great Aarti?”

“when the Lord is Omnipresent and Omnipotent, how can one worship Him with a small set of lamps and incense. He ought to be worshipped as grandly as He is Himself. The everlasting Aarti is done by the Nature, the entire sky is the platter on which the sun and moon are lamps for worship. The mythical Mount Meru covered with sandalwood trees is the incense and the wind blowing from all directions is the grand fan for Him,” explained Guru Nanak and the listeners were taken aback.

Q 1 What is the ‘true Aarti’?

“ਵਾਹ! ……ਕਿਨਾ ਵਡਾ ਜਲੂਸ ……ਆਪਾਂ ਕਿਥੇ ਪਹੁੰਚ ਗਏ ਹਾਂ?”ਮਰਦਾਨੇ ਨੇ ਪੁਛਿਆ।

“ਅਸੀਂ ਪੁਰੀ ਸ਼ਹਿਰ ਪੁਜ ਗਏ ਹਾਂ…ਜਗਨਨਾਥ ਪੁਰੀ ਕਹਿੰਦੇ ਨੇ ਇਸਨੂੰ ਕਿਉਂਕਿ ਜਗਨਨਾਥ ਦਾ ਅਰਥ ਏ ਰੱਬ…ਇਥੇ ਬਹੁਤ ਸਾਰੇ ਮੰਦਰ ਨੇ ਤੇ ਇਹ ਵੀ ਹਿੰਦੂ ਧਰਮ ਨੂੰ ਮੰਨਣ ਵਾਲਿਆਂ ਦਾ ਤੀਰਥ ਅਸਥਾਨ ਹੈ” ਗੁਰੂ ਜੀ ਮਰਦਾਨੇ ਨੂੰ ਦਸ ਰਹੇ ਸਨ ।

“ਤੇ ਇਹ ਵਡਾ ਸਾਰਾ ਰੱਥ ਬੜੇ ਲੋਕ ਖਿਚੀ ਜਾ ਰਹੇ ਨੇ…ਇਹਦੇ ਵਿਚ ਕੀ ਏ ……? ……ਮੈਂ ਦੇਖ ਸਕਦਾਂ?”ਮਰਦਾਨਾ ਇਸ ਰੱਥ ਤੇ ਹਜ਼ਾਰਾਂ ਲੋਕ ਕਿਉਂ ਇਸ ਰੱਥ ਨੂੰ ਖਿਚ ਰਹੇ ਸਨ, ਬਾਰੇ ਜਾਣਨਾ ਚਾਹੁੰਦਾ ਸੀ ।

ਗੁਰੂ ਸਾਹਿਬ ਨੇ ਉਹਨੂੰ ਦਸਿਆ ਕਿ ਰੱਥ ਵਿਚ ਮੂਰਤੀਆਂ ਨੇ ਤੇ ਹਰ ਸਾਲ ਇਹ ਰੱਥ ਯਾਤਰਾ ਕਢੀ ਜਾਂਦੀ ਹੈ ।

ਕੁਝ ਲੋਖ ਗੁਰੂ ਜੀ ਤੇ ਮਰਦਾਨੇ ਕੋਲ ਆਏ ਤੇ ਆਖਣ ਲਗੇ, “ਲਗਦੈ ਪੁਹਲੀ ਵੇਰੀ ਆਏ ਓ……ਆਓ ਤੁਹਾਨੂੰ ਭਗਵਾਨ ਜਗਨਨਾਥ ਜੀ ਦਾ ਮੰਦਰ ਦਿਖਾਈਏ।

ਗੁਰੂ ਜੀ ਤੇ ਭਾਈ ਮਰਦਾਨਾ ਉਹਨਾਂ ਦੇ ਪਿਛੇ ਹੋ ਤੁਰੇ ਤੇ ਇਕ ਮੰਦਰ ਵਿੱਚ ਪਹੁੰਚ ਗਏ ਜਿਥੇ ਬਹੁਤ ਸਾਰੇ ਲੋਕ ਖੜੋਤੇ ਸਨ । ਪੁਜਾਰੀ ਨੇ ਇਕ ਥਾਲੀ ਪਕੜੀ ਹੋਈ ਸੀ ਜਿਸ ਵਿੱਚ ਦੀਵੇ ਜਗ ਰਹੇ ਸਨ, ਧੂਫ਼ ਧੁਖ ਰਹੀ ਸੀ ਤੇ ਫੁਲ ਖਿਲਰੇ ਹੋਏ ਸਨ । ਇਹ ਸਾਰੇ ਇਕ ਮੂਰਤੀ ਦੇ ਸਾਹਮਣੇ ਖੜੋਤੇ ਸਨ ।

ਮਰਦਾਨੇ ਨੇ ਆਪਣੇ ਕੋਲ ਖੜੋਤੇ ਬੰਦਿਆਂ ਨੂੰ ਪੁਛਿਆ, “ਇਹ ਕੀ ਹੋ ਰਿਹੈ……ਮੈਨੂੰ ਦਸੋਗੇ…ਅਸਲ ਵਿੱਚ ਮੈਂ ਪਹਿਲੀ ਵੇਰ ਈ ਆਇਆਂ ਤੇ ਮੈਨੂੰ ਇਥੇ ਬਾਰੇ ਕੁਝ ਪਤਾ ਨਹੀਂ…”

“ਅਸੀਂ ਹਰ ਰੋਜ਼ ਸਵੇਰੇ ਤੇ ਸ਼ਾਮ ਨੂੰ ਇਥੇ ਆਰਤੀ ਕਰਦੇ ਹਾਂ।”ਮਰਦਾਨੇ ਨੂੰ ਆਪਣੇ ਸਵਾਲ ਦਾ ਜੁਆਬ ਮਿਲ ਗਿਆ । ਕੋਲ ਖੜ੍ਹੇ ਗੁਰੂ ਨਾਨਕ ਸਾਹਿਬ ਬੋਲ ਪਏ, “ਪ੍ਰਭੂ ਦੀ ਆਰਤੀ ਤਾਂ ਹਰ ਵੇਲੇ, ਅੱਠੇ ਪਹਿਰ ਹੀ ਹੁਮਦਿ ਰਹਿੰਦੀ ਹੈ……ਅਸੀਂ ਪ੍ਰਭੂ ਨੂੰ ਇਸ ਤਰ੍ਹਾਂ ਖੁਸ਼ ਨਹੀਂ ਕਰ ਸਕਦੇ……ਰੱਬ ਬਹੁਤ ਵਡਾ ਏ ਤੇ ਉਸ ਦੀ ਆਰਤੀ ਵੀ ਬੜੀ ਵਡੀ ਏ।”

ਮਰਦਾਨਾ ਬੜੀ ਹੈਰਾਨੀ ਨਾਲ ਬੋਲ ਪਿਆ,”ਵੱਡੀ ਆਰਤੀ ਕੀ ਹੁੰਦੀ ਏ?”

ਗੁਰੂ ਜੀ, “ਪ੍ਰਭੂ  ਬੇਅੰਤ ਹੈ ……ਕੋਈ ਸਮਝ ਨਹਂਿ ਸਕਦਾ…ਇਸ ਲਈ ਉਸਦੀ ਆਰਤੀ ਵੀ ਤਾਂ  ਬੇਅੰਤ ਹੀ ਹੋ ਸਕਦੀ ਹੈ…ਜੋ ਹਰ ਵੇਲੇ ਹੋ ਰਹੀ ਹੈ…ਤੇ ਗੁਰੂ ਜੀ ਨੇ ਸ਼ਬਦ ਉਚਾਰਿਆ:

ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ॥ ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ ॥੧॥ ਕੈਸੀ ਆਰਤੀ ਹੋਇ ॥ ਭਵ ਖੰਡਨਾ ਤੇਰੀ ਆਰਤੀ ॥ ਅਨਹਤਾ ਸਬਦ ਵਾਜੰਤ ਭੇਰੀ ॥੧॥ ਰਹਾਉ ॥
 ਲੋਕ ਸੁਣਕੇ ਹੈਰਾਨ ਰਹਿ ਗਏ ।

ਪ੍ਰਸ਼ਨ- ਅਸਲ ਆਰਤੀ ਕੀ ਹੁੰਦੀ ਹੈ ?
 


PRIDE HATH A FALL

Prof. Raja Singh

 “It is very hot, let us halt here under this shady tree” suggested Mardana.

“Yes, take rest for a while and set the Rebab, we shall sing, God has sent the words (Bani)” Guru Nanak consented.

Under the shady cool tree, Guru Nanak and Bhai Mardana started reciting Kirtan. Some people   gathered around.

“I m very thirsty……need water….” Mardana looked around ……. no sign of water…..one of the people sitting around suggested, “You can get drinking water only from Wali Qandhari atop this small hill, there is a spring of sweet, cool…cool  water”

Mardana half dead with thirst reached up with great difficulty and requested for water.

Wali Qandhari, “O! you want water!…… Why don't you ask your Master whom you serve? Just go back and don’t come again, this water is not for you people.”

Mardana went back to the Guru in a miserable state and said "Oh lord ! I prefer death to thirst but will not approach Wali, the egoist."

The Guru replied " Oh Bhai Mardana ! Repeat the Name of God, the Almighty; and drink the water to your heart's content."

The Guru put aside a big rock lying nearby and a fountain of pure cold water sprang up and began to flow endlessly. Bhai Mardana quenched his thirst and felt grateful to the  Almighty Lord.

Q 1  Why did  Wali Qandhari refused water to Mardana?

   
 

“ਬੜੀ ਗਰਮੀ ਹੈ,ਹੋਰ ਤੁਰਿਆ ਨਹੀਂ ਜਾਂਦਾ, ਆਓ! ਇਸ ਦਰਖਤ ਦੀ ਛਾਵੇਂ ਬੈਠੀਏ,”ਮਰਦਾਨੇ ਦਾ ਸੁਝਾਅ ਸੀ।

“ਹਾਂ ਠਕਿ ਹੈ, ੳਾਰਾਮ ਕਰ ਲੈ ਤੇ ਫਿਰ ਰਬਾਬ ਕਢ, ਕੀਰਤਨ ਕਰਦੇ ਹਾਂ, ਅਕਾਲ ਪੁਰਖ ਜੀ ਨੇ ਬਾਣੀ ਭੇਜੀ ਹੈ,”ਗੁਰੂ ਨਾਨਕ ਜੀ ਨੇ ਮਰਦਾਨੇ ਦੀ ਗਲ ਨਾਲ ਸਹਿਮਤੀ ਪਰਗਟ ਕਰਦਿਆਂ ਕਿਹਾ।

ਦਰਖਤ ਦੀ ਸੰਘਣੀ ਛਾਂ ਥੱਲੇ ਜਦ ਕੀਰਤਨ ਸ਼ੁਰੂ ਹੋਇਆ ਤਾਂ  ਲੋਕ ਆ ਕੇ ਬੈਠਦੇ ਗਏ।

“ਪਿਆਸ ਬੜੀ ਲਗੀ ਹੈ…ਪਾਣੀ” …(ਮਰਦਾਨੇ ਨੇ ਆਲੇ ਦੁਆਲੇ ਝਾਕਿਆ, ਕਿਧਰੇ ਪਾਣੀ ਨਜ਼ਰ ਨਹੀਂ ਆਇਆ………ਕੋਲ  ਬੈਠੇ ਲੋਕਾਂ ‘ਚੋਂ ਇਕ ਬੋਲਿਆ,

“ਪੀਣ ਲਈ ਪਾਣੀ ਤਾਂ ਕੇਵਲ ਵਲੀ ਕੰਧਾਰੀ ਕੋਲੋਂ ਮਿਲ ਸਕਦਾ ਹੈ……(ਉਪਰ ਛੋਟੀ ਜਿਹੀ ਪਹਾੜੀ ਵਲ ਇਸ਼ਾਰਾ ਕਰਦਿਆਂ) ਉਥੇ ਪਾਣੀ ਦਾ ਚਸ਼ਮਾ ਵਗਦਾ ਹੈ………ਠੰਡਾ ਮਿੱਠਾ ਪਾਣੀ…”

ਪਿਆਸ ਨਾਲ ਅਧ-ਮੋਇਆ ਵਿਚਾਰਾ ਮਰਦਾਨਾ ਬੜੀ ਮੁਸ਼ਕਲ ਨਾਲ ਉਪਰ ਪਹੁੰਚ ਕੇ ਪਾਣੀ ਲਈ ਵਲੀ ਜੀ ਨੁੰ ਬੇਨਤੀ ਕੀਤੀ ਤਾਂ ਅਗੋਂ ਰੁਖਾ ਜਿਹਾ ਜੁਆਬ ਮਿਲਿਆ,

“ਓ……ਅੱਛਾ ਪਾਣੀ ਚਾਹੀਦੈ……ਆਪਣੇ ਮਾਲਕ ਕੋਲੋਂ ਕਿਉਂ ਨਹੀਂ ਪਾਣੀ ਮੰਗਦ……ਜੀਹਦੇ ਨਾਲ ਤੁਰਿਆ ਫਿਰਨੈਂ………” ਫਿਰ ਕੜਕ ਕੇ ਵਲੀ ਕੰਧਾਰੀ ਬੋਲਿਆ,

“ਦੌੜ ਜਾਹ……ਪਰਤ ਕੇ ਨਾ ਆਵੀਂ……ਇਹ ਪਾਣੀ ਤੁਸਾਂ ਲੋਕਾਂ ਲਈ ਨਹੀਂ……ਆਈ ਸਮਝ”

ਡਿਗਦਾ ਢਹਿੰਦਾ ਮਰਦਾਨਾ ਵਾਪਸ ਗੁਰੂ ਜੀ ਕੋਲ ਪਹੁੰਚਿਆ ਤੇ ਆਖਣ ਲਗਾ,

“ਪਾਣੀ ਨਾਲੋਂ ਮੌਤ ਚੰਗੀ ਪਰ ਮੈਂ ਮੁੜ ਇਸ……ਹੰਕਾਰੀ ………ਵਲੀ ਦੇ ਮੱਥੇ ਨਹੀਂ ਲਗਾਂਗਾ।”

ਗੁਰੂ ਜੀ, ਮਰਦਾਨਿਆਂ!  ਵਾਹਿਗੁਰੂ ਆਖ…ਤੇ ਜੀਅ ਭਰ ਕੇ ਪਾਣੀ ਪੀ”, ਆਖਦਿਆਂ ਆਖਦਿਆਂ ਗੁਰੂ ਸਾਹਿਬ ਨੇ ਇਕ ਵਡਾ ਸਾਰਾ ਪੱਥਰ ਪਰ੍ਹੇ ਕੀਤਾ ਤਾਂ ਥਲੋਂ ਪਾਯੀ ਦੀ ਧਾਰ ਵਗਣ ਲਗੀ!!!!!!!!!” ਮਰਦਾਨੇ ਨੇ ਪਾਣੀ ਪੀਤਾ ਤੇ ਵਾਹਿਗੁਰੂ ਦਾ ਸ਼ੁਕਰ ਮਨਾਉਣ ਲਗਾ ।

ਪ੍ਰਸ਼ਨ- ਵਲੀ ਕੰਧਾਰੀ ਨੇ ਮਰਦਾਨੇ ਨੂੰ ਪੀਣ ਲਈ ਪਾਣੀ ਕਿਉਂ ਨਾ ਦਿਤਾ ?
 





[1]

 

ਸਿੰਘ ਸਭਾ ਯੂ ਐਸ ਏ ਤੇ ਛਪਣ ਵਾਲੀਆਂ ਰਚਨਾਵਾਂ ਦੇ ਵਿਚਾਰ ਲੇਖਕਾਂ ਦੇ ਨਿੱਜੀ ਹੁੰਦੇ ਹਨ।ਇਸ ਲਈ ਇਹ ਜਰੂਰੀ ਨਹੀਂ ਕਿ ਅਸੀਂ ਇਨ੍ਹਾਂ ਨਾਲ ਪੂਰੀ ਤਰ੍ਹਾਂ ਸਹਿਮਤ ਹੋਈਏ।